ਫਿਰੋਜ਼ਪੁਰ : ਫਿਰੋਜ਼ਪੁਰ ਪੁਲਸ ਵਲੋਂ ਇਲਾਕੇ 'ਚ ਕਾਰਵਾਈ ਕਰਦੇ ਹੋਏ ਦਰਿਆ ਕੰਢੇ ਛਾਪੇਮਾਰੀ ਦੌਰਾਨ ਦੋ ਚਾਲੂ ਭੱਠੀਆਂ ਸਮੇਤ ਸ਼ਰਾਬ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ ਜਦਕਿ ਸ਼ਰਾਬ ਬਣਾਉਣ ਵਾਲੇ ਗਲਤ ਅਨਸਰਾਂ ਨੂੰ ਫੜਨ 'ਚ ਪੁਲਸ ਅਸਫਲ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਵਿਭੋਰ ਸ਼ਰਮਾ ਨੇ ਦੱਸਿਆ ਕਿ ਮਾੜੇ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਇਹ ਸਫਲਤਾ ਹਾਸਲ ਹੋਈ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਲਗਭਗ 19 ਹਜ਼ਾਰ ਲੀਟਰ ਕੱਚੀ ਸ਼ਰਾਬ ਸਮੇਤ ਸ਼ਰਾਬ ਬਣਾਉਣ ਵਾਲਾ ਸਮਾਨ ਬਰਾਮਦ ਕੀਤਾ ਹੈ ਅਤੇ ਮੌਕੇ 'ਤੇ ਹੀ ਹਜ਼ਾਰਾਂ ਲੀਟਰ ਸ਼ਰਾਬ ਨੂੰ ਨਸ਼ਟ ਕਰਕੇ ਇਹ ਕਾਲਾ ਕਾਰੋਬਾਰ ਕਰਨ ਵਾਲੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਬਾਲਗ ਲੜਕੀ ਨਾਲ ਛੇੜਛਾੜ
NEXT STORY