ਸੰਗਰੂਰ (ਅਲਕਾ) : ਪੰਜਾਬ ਸਰਕਾਰ ਡਰਾਈਵਰ ਐਂਡ ਟੈਕਨੀਕਲ ਇੰਪਲਾਈਜ਼ ਯੂਨੀਅਨ ਸੰਗਰੂਰ ਦੀ ਹੰਗਾਮੀ ਮੀਟਿੰਗ ਦਰਸ਼ਨ ਸਿੰਘ ਚੇਅਰਮੈਨ ਡਰਾਈਵਰ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਕਾਰ ਵਲੋਂ ਸਰਕਾਰੀ ਅਧਿਕਾਰੀਆਂ ਨੂੰ ਪ੍ਰਾਈਵੇਟ ਗੱਡੀਆਂ ਕਿਰਾਏ 'ਤੇ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਬੱਚਤ ਦੇ ਨਾਂ 'ਤੇ ਲੋਕਾਂ ਦਾ ਰੁਜ਼ਗਾਰ ਖੋਹਣ 'ਚ ਲੱਗੀ ਹੋਈ ਹੈ। ਵੱਡੇ-ਵੱਡੇ ਖਰਚੇ ਘਟਾਉਣ ਦੀ ਥਾਂ ਛੋਟੇ ਖਰਚੇ ਘਟਾਏ ਜਾ ਰਹੇ ਹਨ। ਉਨ੍ਹਾਂ ਸਾਫ ਕੀਤਾ ਕਿ ਜੇਕਰ ਲੋੜ ਪਈ ਤਾਂ ਡਰਾਈਵਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਚੱਕਾ ਜਾਮ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਅਪਰ ਅਪਾਰ ਸਿੰਘ ਪ੍ਰਧਾਨ, ਸੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਨੈਲ ਸਿੰਘ ਜਨਰਲ ਸਕੱਤਰ, ਕਰਮਜੀਤ ਸਿੰਘ ਮੀਤ ਪ੍ਰਧਾਨ, ਗੁਰਮੇਲ ਸਿੰਘ ਖਜ਼ਾਨਚੀ, ਦਰਸ਼ਨ ਸਿੰਘ ਚੇਅਰਮੈਨ ਡਰਾਈਵਰ ਯੂਨੀਅਨ ਤੋਂ ਇਲਾਵਾ ਵੱਖ-ਵੱਖ ਮਹਿਕਮਿਆਂ ਦੇ ਸਮੂਹ ਡਰਾਈਵਰ ਸ਼ਾਮਲ ਹੋਏ।
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਗੰਭੀਰ ਫੱਟੜ
NEXT STORY