ਮੁੰਬਈ- ਅਦਾਕਾਰ ਅਮਿਤਾਭ ਬੱਚਨ ਨੂੰ ਇਥੇ ਸੈਂਸੂਈ ਕਲਰਸ ਸਟਾਰਡਸਟ ਐਵਾਰਡ ਸਮਾਰੋਹ ਵਿਚ 'ਇੰਟਰਨੈਸ਼ਨਲ ਆਫ ਦਿ ਯੀਅਰ' ਦਾ ਖਿਤਾਬ ਦਿੱਤਾ ਗਿਆ। ਇਸ ਸਮਾਰੋਹ ਵਿਚ ਤਜਰਬੇਕਾਰ ਅਦਾਕਾਰਾ ਆਸ਼ਾ ਪਾਰੇਖ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਮੁੰਬਈ ਵਿਚ ਐਤਵਾਰ ਸ਼ਾਮ ਆਯੋਜਿਤ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਫਿਲਮਕਾਰ ਕਰਨ ਜੌਹਰ, ਅਦਾਕਾਰ ਰਿਤੇਸ਼ ਦੇਸ਼ਮੁਖ ਅਤੇ ਅਦਾਕਾਰ ਸੈਫ ਅਲੀ ਖਾਨ ਨੇ ਕੀਤੀ।
ਐਵਾਰਡ ਸਮਾਰੋਹ ਵਿਚ ਛੋਟੇ ਬਜਟ ਅਤੇ ਵਧੀਆ ਵਿਸ਼ਾ-ਵਸਤੂ ਵਾਲੀਆਂ ਫਿਲਮਾਂ ਦੀ ਸ਼੍ਰੇਣੀ ਵਿਚ 'ਕੂਈਨ' ਅਤੇ 'ਹਾਈਵੇ' ਦੀ ਧੂਮ ਰਹੀ। 'ਕੂਈਨ' ਨੂੰ ਸਰਵੋਤਮ ਫਿਲਮ ਦਾ ਐਵਾਰਡ ਤਾਂ ਮਿਲਿਆ ਹੀ, ਅਦਾਕਾਰਾ ਕੰਗਨਾ ਰਣੌਤ ਨੂੰ ਸਰਵੋਤਮ ਅਦਾਕਾਰਾ ਦਾ ਐਵਾਰਡ ਵੀ ਮਿਲਿਆ। ਫਿਲਮਕਾਰ ਵਿਕਾਸ ਬਹਿਲ ਨੂੰ 'ਕੂਈਨ' ਲਈ ਅਤੇ ਇਮਤਿਆਜ਼ ਅਲੀ ਨੂੰ ਫਿਲਮ 'ਹਾਈਵੇ' ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ।
ਰਜਨੀਕਾਂਤ ਦੀ ਬੁਰਾਈ ਕਰਨ 'ਤੇ ਫੇਸਬੁੱਕ ਅਕਾਊਂਟ ਬੰਦ
NEXT STORY