ਨਵੀਂ ਦਿੱਲੀ- ਤਾਮਿਲਨਾਡੂ 'ਚ ਅਰੁਣ ਨਾਂ ਦੇ ਇਕ ਨੌਜਵਾਨ ਫਿਲਮ ਸਮੀਖਅਕ ਨੇ ਕਿਹਾ ਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਇਸ ਲਈ ਬੰਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਰਜਨੀਕਾਂਤ ਦੀ ਆਲੋਚਨਾ ਕੀਤੀ ਸੀ ਅਤੇ ਕੰਪਨੀ ਨੂੰ ਹਜ਼ਾਰਾਂ ਲੋਕਾਂ ਦੀ ਸ਼ਿਕਾਇਤ ਮਿਲੀ ਸੀ। ਹਾਲਾਂਕਿ ਇਸ ਨਾਲ ਜੁੜਿਆ ਸਵਾਲ ਪੁੱਛਣ 'ਤੇ ਫੇਸਬੁੱਕ ਨੇ ਕੋਈ ਜਵਾਬ ਨਾ ਦਿੱਤਾ ਪਰ ਫਿਲਮ ਸਮੀਖਅਕ ਅਰੁਣ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਿਕਾਇਤ ਦੇ ਬਾਰੇ ਜਵਾਬ ਦਿੱਤੇ ਸਨ। ਫੇਸਬੁੱਕ ਤੋਂ ਕਿਹਾ ਗਿਆ ਸੀ ਕਿ ਫੇਸਬੁੱਕ 'ਤੇ ਉਨ੍ਹਾਂ ਦਾ ਨਾਂ ਅਰੁਣ ਤਾਮਿਲ ਸਟੂਡੀਓ ਇਕ ਵਿਅਕਤੀ ਦੀ ਬਜਾਏ ਇਕ ਕੰਪਨੀ ਦਾ ਨਾਂ ਲੱਗਦਾ ਹੈ। ਹੁਣ ਇਕ ਨਿੱਜੀ ਅਕਾਊਂਟ ਦੀ ਬਜਾਏ ਉਨ੍ਹਾਂ ਦਾ ਇਕ ਪੇਜ਼ ਹੈ। ਅਰੁਣ ਕਹਿੰਦੇ ਹਨ ਕਿ ਇਹ ਘਟਨਾ ਸੰਕੇਤ ਹੈ ਕਿ ਰਜਨੀਕਾਂਤ ਦੇ ਪ੍ਰਸ਼ੰਸਕਾਂ ਦੀ ਤਾਕਤ ਆਚੋਲਕਾਂ ਨੂੰ ਚੁੱਪ ਕਰਾਉਣ ਲਈ ਕਾਫੀ ਹੈ। ਦੂਜੇ ਪਾਸੇ ਇਸ ਹਫਤੇ ਸੁਪਰ ਸਟਾਰ ਰਜਨੀਕਾਂਤ ਦੇ 64 ਸਾਲ ਪੂਰੇ ਹੋਣ ਦੇ ਦਿਨ ਉਨ੍ਹਾਂ ਦੀ ਨਵੀਂ ਫਿਲਮ 'ਲਿੰਗਾ' ਰਿਲੀਜ਼ ਹੋਈ ਹੈ ਅਤੇ ਤਾਮਿਲ ਦਰਸ਼ਕਾਂ 'ਚ ਤਾਂ ਰਜਨੀਕਾਂਤ ਨੂੰ ਲੈ ਕੇ ਪਾਗਲਪਣ ਦਿਖਿਆ। ਇਥੋਂ ਤੱਕ ਕਿ ਵੋਡਾਫੋਨ ਇੰਡੀਆ ਨੇ ਟਵੀਟ ਕੀਤਾ ਸੀ, ''ਇਹ ਕੇਕ ਖਾਣ ਦਾ ਕੌਮਾਂਤਰੀ ਦਿਵਸ ਹੈ। ਕਿਉਂ? ਕਿਉਂਕਿ ਰਜਨੀਕਾਂਤ ਦਾ ਜਨਮਦਿਨ ਹੈ।''
'ਰੂਰਲ ਇਜ਼ ਕੂਲ' ਮੁਹਿੰਮ ਦਾ ਸਮਰਥਨ ਕਰੇਗੀ ਦੀਆ ਮਿਰਜ਼ਾ
NEXT STORY