ਚੰਡੀਗੜ੍ਹ- ਅਰਜੁਨ ਨੇ ਦੱਸਿਆ ਕਿ ਉਹ ਕਦੇ ਵੀ ਫਿਲਮਾਂ 'ਚ ਨਹੀਂ ਆਉਣਾ ਚਾਹੁੰਦੇ ਸਨ। ਉਹ ਹਮੇਸ਼ਾ ਤੋਂ ਪਹਿਲਾਂ ਡਾਇਰੈਕਟਰ ਅਤੇ ਬਾਅਦ 'ਚ ਐਕਟਿੰਗ 'ਚ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਸਨ। ਫਿਲਮਾਂ 'ਚ ਉਨ੍ਹਾਂ ਦੀ ਵੀ ਲਕ ਬਾਏ ਚਾਂਸ ਐਂਟ੍ਰੀ ਹੋਈ। ਤੇਵਰ ਫਿਲਮ 'ਚ ਵੀ ਉਹ ਪਿੰਟੂ ਸ਼ੁਕਲਾ ਨਾਮਕ ਕਿਰਦਾਰ ਨਿਭਾ ਰਹੇ ਹਨ। ਜਿਸ 'ਚ ਉਨ੍ਹਾਂ ਨੂੰ ਬੇਹੱਦ ਗੁੰਡਾਗਰਦੀ ਵਾਲਾ ਲੜਕਾ ਦਿਖਾਇਆ ਗਿਆ ਹੈ। ਅਰਜੁਨ ਨੇ ਦੱਸਿਆ ਕਿ ਫਿਲਮਾਂ 'ਚ ਆਉਣਾ ਤੇ ਆਪਣਾ ਨਾਮ ਕਮਾਉਣਾ ਅਚਾਨਕ ਹੀ ਹੋਇਆ। ਉਹ ਹਾਲੇ ਵੀ ਡਾਇਰੈਕਟਰ ਬਣਨਾ ਚਾਹੁੰਦੇ ਹਨ। ਤੇਵਰ ਮੂਵੀ ਦੇ ਲਈ ਉਨ੍ਹਾਂ ਨੇ ਕਬੱਡੀ ਸਿੱਖੀ ਅਤੇ ਜਾਣਿਆ ਕਿ ਕਿਸ ਤਰ੍ਹਾਂ ਨਾਲ ਸਪੋਰਟਸ ਪਰਸਨ ਦੇ ਉਪਰ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਸ ਕਬੱਡੀ ਦੇ ਕਾਰਨ ਉਹ ਹਾਲ ਹੀ 'ਚ ਵਰਲਡ ਕੱਪ ਨੂੰ ਵੀ ਵੇਖ ਕੇ ਆਏ ਹਨ। ਆਪਣੀ ਪਸੰਦ ਦੀ ਮੂਵੀ ਜਿਵੇਂ ਬਰਫੀ, ਮਿਸਟਰ ਇੰਡੀਆ ਅਤੇ ਡੀ. ਡੀ. ਐੱਲ. ਜੇ. ਵਰਗੀ ਮੂਵੀ 'ਚ ਕੰਮ ਕਰਨਾ ਚਾਹੁੰਦੇ ਹਨ। ਅਰਜੁਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮੂਵੀ ਤੁਹਾਡੇ ਲਈ ਯਾਦਗਾਰ ਬਣ ਜਾਂਦੀ ਹੈ।
ਬੁਆਏਫਰੈਂਡ ਨਾਲ ਸੈਕਸ ਸਬੰਧਾਂ ਨੂੰ ਲੈ ਕੇ ਇਸ ਹਸੀਨਾ ਨੇ ਕੀਤਾ ਹੈਰਾਨੀਜਨਕ ਖੁਲਾਸਾ (ਦੇਖੋ ਤਸਵੀਰਾਂ)
NEXT STORY