ਲੰਡਨ - ਸਾਬਕਾ ਮਿਸ ਵਰਲਡ ਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੂੰ ਐਤਵਾਰ ਮਿਸ ਵਰਲਡ ਆਰਗੇਨਾਈਜ਼ੇਸ਼ਨ ਨੇ ਕੌਮਾਂਤਰੀ ਸੁੰਦਰਤਾ ਮੁਕਾਬਲੇ ਦੇ 64ਵੇਂ ਐਡੀਸ਼ਨ ਮੌਕੇ ਇਸ ਮੁਕਾਬਲੇਬਾਜ਼ੀ ਪ੍ਰਤੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਸਨਮਾਨਿਤ ਕੀਤਾ। ਐਸ਼ਵਰਿਆ ਨੇ ਸਾਲ 1994 'ਚ ਮਿਸ ਵਰਲਡ ਖਿਤਾਬ ਜਿੱਤਿਆ ਸੀ। ਮਿਸ ਵਰਲਡ ਆਰਗੇਨਾਈਜ਼ੇਸ਼ਨ ਨੇ ਐਸ਼ਵਰਿਆ ਨੂੰ ਹੁਣ ਤਕ ਦੀ ਸਭ ਤੋਂ ਸਫਲ ਮਿਸ ਵਰਲਡ ਦੱਸਿਆ। ਐਸ਼ਵਰਿਆ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮੈਂ ਇਥੇ ਇਹ ਸਨਮਾਨ ਹਾਸਲ ਕਰਕੇ ਬਹੁਤ ਹੀ ਖੁਸ਼ ਹਾਂ ਅਤੇ ਮੈਂ ਮਿਸ ਵਰਲਡ ਆਰਗੇਨਾਈਜ਼ੇਸ਼ਨ ਨੂੰ ਇਸ ਲਈ ਧੰਨਵਾਦ ਕਹਿਣਾ ਚਾਹੁੰਦੀ ਹਾਂ। ਇਸ ਮੌਕੇ ਐਸ਼ਵਰਿਆ ਚਮਕੀਲੇ ਗਾਊਨ 'ਚ ਬੇਹੱਦ ਦਿਲਖਿੱਚਵੀਂ ਲੱਗ ਰਹੀ ਸੀ। ਮੰਚ 'ਤੇ ਉਸ ਨਾਲ ਉਸ ਦੀ ਮਾਂ, ਅਦਾਕਾਰ ਪਤੀ ਅਭਿਸ਼ੇਕ ਬੱਚਨ ਤੇ ਤਿੰਨ ਸਾਲਾ ਬੇਟੀ ਆਰਾਧਿਆ ਮੌਜੂਦ ਸਨ।
ਪਾਪਾ ਨੇ ਮੇਰੀ ਸਿਫਾਰਸ਼ ਕਦੇ ਨਹੀਂ ਕੀਤੀ : ਸੋਨਾਕਸ਼ੀ
NEXT STORY