ਨਵੀਂ ਦਿੱਲੀ- ਥੋਕ ਮੁੱਲ ਸੂਚਕ ਅੰਕ ਅਧਾਰਤ ਮੁਦਰਾਸਫਿਤੀ ਨਵੰਬਰ 'ਚ ਸਿਫਰ 'ਤੇ ਆ ਗਈ। ਇਹ ਸਾਢੇ ਪੰਜ ਸਾਲ ਦਾ ਘੱਟੋ-ਘੱਟ ਪੱਧਰ ਹੈ। ਮੁੱਖ ਤੌਰ ਇਹ 'ਤੇ ਖਾਧ ਪਦਾਰਥ, ਈਂਧਨ ਅਤੇ ਵਿਨਿਰਮਾਣ ਉਤਪਾਦਾਂ ਦੇ ਕਾਰਨ ਹੋਇਆ ਹੈ। ਨਵੰਬਰ 'ਚ ਪ੍ਰਚੂਨ ਮੁਦਰਾਸਫਿਤੀ 4.3 ਫੀਸਦੀ ਰਹਿ ਗਈ।
ਅਕਤੂਬਰ ਮਹੀਨੇ 'ਚ ਮੁਦਰਾਸਫਿਤੀ 'ਚ 4.2 ਫੀਸਦੀ ਦੀ 3 ਸਾਲ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਆਰਥਿਕ ਮੋਰਚੇ 'ਤੇ ਇਨ੍ਹਾਂ ਘਟਨਾਕ੍ਰਮਾਂ ਨਾਲ ਰਿਜ਼ਰਵ ਬੈਂਕ 'ਤੇ ਨੀਤੀਗਤ ਦਰਾਂ 'ਚ ਕਟੌਤੀ ਦਾ ਦਬਾਅ ਵੱਧ ਗਿਆ ਹੈ।
ਵਿਨਿਰਮਾਣ, ਪੂੰਜੀਗਤ ਸਾਮਾਨ ਅਤੇ ਉਪਭੋਗਤਾ ਵਸਤਾਂ ਦੀਆਂ ਕੀਮਤਾਂ 'ਚ ਗਿਰਾਵਟ ਦੇ ਚਲਦੇ ਉਦਯੋਗਿਕ ਉਤਪਾਦਨ ਸੂਚਕ ਅੰਕ (ਆਈ.ਆਈ.ਪੀ.) 'ਚ ਗਿਰਾਵਟ ਆਈ ਹੈ। ਉਦਯੋਗ ਮੰਡਲ ਫਿੱਕੀ ਦੇ ਪ੍ਰਧਾਨ ਸਿਧਾਰਥ ਬਿੜਲਾ ਨੇ ਕਿਹਾ ਕਿ ਇਹ ਨਿਵੇਸ਼ 'ਚ ਨਾ ਸਿਰਫ ਨਰਮੀ ਨੂੰ ਦਿਖਾਉਂਦਾ ਹੈ, ਸਗੋਂ ਉਪਭੋਗਤਾ ਮੰਗ ਵਿਚ ਗਿਰਾਵਟ ਵੀ ਦਿਖਾਉਂਦਾ ਹੈ ਜਿਸ ਨਾਲ ਇਸ ਸਥਿਤੀ 'ਚ ਸੁਧਾਰਾਂ ਨੂੰ ਵਧਾਉਣ ਦੀ ਸਰਕਾਰ ਦੀ ਮੰਸ਼ਾ ਨੂੰ ਤੇਜ਼ੀ ਨਾਲ ਅਮਲੀ ਜਾਮਾ ਪਹਿਨਾਉਣ ਦੀ ਵੀ ਜ਼ਰੂਰਤ ਹੈ ਜਿਸ 'ਚ ਸੂਬਿਆਂ ਦੀ ਪ੍ਰਮੁੱਖ ਭੂਮਿਕਾ ਹੈ।
ਜ਼ਿਕਰਯੋਗ ਹੈ ਕਿ ਉਦਯੋਗਿਕ ਉਤਪਾਦਨ ਅਕਤੂਬਰ, 2011 ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਉਸ ਸਮੇਂ ਉਦਯੋਗਿਕ ਉਤਪਾਦਨ 'ਚ 4.74 ਫੀਸਦੀ ਗਿਰਾਵਟ ਦਰਜ ਕੀਤੀ ਗਈ ਸੀ। ਉਦਯੋਗਿਕ ਉਤਪਾਦਨ ਸੂਚਕ ਅੰਕ 'ਚ ਅਕਤੂਬਰ 'ਚ ਸੂਚਕ ਅੰਕ 'ਚ 75 ਫੀਸਦੀ ਤੋਂ ਵੱਧ ਯੋਗਦਾਨ ਕਰਨ ਵਾਲੇ ਵਿਨਿਰਮਾਣ ਖੇਤਰ 'ਚ 7.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦੋਂਕਿ ਬੀਤੇ ਸਾਲ ਇਸੇ ਮਹੀਨੇ ਇਸ 'ਚ 1.3 ਫੀਸਦੀ ਦੀ ਗਿਰਾਵਟ ਆਈ ਸੀ। ਅਪ੍ਰੈਲ-ਅਕਤੂਬਰ ਸਮਾਂ ਮਿਆਦ 'ਚ ਇਸ ਖੇਤਰ 'ਚ 0.7 ਫੀਸਦੀ ਦਾ ਵਾਧਾ ਰਿਹਾ।
ਮਾਈਕਰੋਮੈਕਸ ਨੇ ਲਾਂਚ ਕੀਤਾ ਨਾਈਟਰੋ ਏ311
NEXT STORY