ਮੁੰਬਈ- ਆਪਣੀ ਦਬੰਗਈ ਨਾਲ ਸਾਰਿਆਂ ਨੂੰ ਡਰਾਉਣ ਵਾਲੇ ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਵੀ ਕਿਸੇ ਕੋਲੋਂ ਥੱਪੜ ਖਾ ਸਕਦੇ ਹਨ ਇਹ ਤਾਂ ਸ਼ਾਇਦ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਪਰ ਇਸ ਥੱਪੜ ਦਾ ਖੁਲਾਸਾ ਖੁਦ ਸਲਮਾਨ ਨੇ ਹੀ ਕੀਤਾ ਹੈ। ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਬਾਰੇ ਖਬਰ ਹੈ ਮਿਲੀ ਹੈ ਕਿ ਸਲਮਾਨ ਖਾਨ ਦੀਆਂ ਗੱਲ੍ਹਾਂ 'ਤੇ ਥੱਪੜ ਕਿਸੇ ਨੇ ਮਾਰਿਆ ਹੈ ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦੀ ਹੀ ਐਕਸ ਗਰਲਫ੍ਰੈਂਡ ਸੰਗੀਤਾ ਬਿਜਲਾਨੀ ਹੈ। ਖਬਰਾਂ ਅਨੁਸਾਰ ਬ੍ਰੇਕਅਪ ਤੋਂ ਪਹਿਲਾਂ ਸਲਮਾਨ ਅਤੇ ਸੰਗੀਤਾ ਵਿਚ ਜਮ ਕੇ ਲੜਾਈ ਹੋਈ ਸੀ ਪਰ ਇਸ ਲੜਾਈ ਦੇ 23 ਸਾਲ ਬਾਅਦ ਸਲਮਾਨ ਨੇ ਇਹ ਖੁਲਾਸਾ ਖੁਦ ਕੀਤਾ ਹੈ ਕਿ ਸੰਗੀਤਾ ਨੇ ਹੀ ਉਨ੍ਹਾਂ ਨੂੰ ਥੱਪੜ ਮਾਰਿਆ ਸੀ।
ਦਰਅਸਲ ਸਲਮਾਨ ਖਾਨ ਆਪਣੇ ਸ਼ੋਅ 'ਬਿੱਗ ਬੌਸ' 'ਚ ਆਏ ਪ੍ਰਤੀਭਾਗੀ ਅਲੀ ਕੁਲੀ ਮਿਰਜ਼ਾ ਦੀ ਖਿੱਚਾਈ ਕਰ ਰਹੇ ਸਨ। ਇਸੇ ਦੌਰਾਨ ਦਬੰਗ ਖਾਨ ਦੇ ਮੂੰਹ 'ਚੋਂ ਅਜਿਹਾ ਸੱਚ ਨਿਕਲਿਆ, ਜਿਸ ਨੂੰ ਸੁਣ ਕੇ ਹਰ ਕਿਸੇ ਨੂੰ ਹੈਰਾਨੀ ਹੋਵੇਗੀ।
ਹਾਲਾਂਕਿ ਇਸ ਗੱਲ ਤੋਂ ਬਾਅਦ ਸਲਮਾਨ ਨੇ ਇਹ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਥੱਪੜ ਨਹੀਂ ਮਾਰਿਆ ਸੀ ਸਗੋਂ ਬਾਈ-ਐਕਸੀਡੈਂਟ ਅਜਿਹਾ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਸੰਗੀਤਾ ਬਿਜਲਾਨੀ ਅਤੇ ਸਲਮਾਨ ਵਿਚ ਕਾਫੀ ਸੀਰੀਅਸ ਲਵ ਅਫੇਅਰ ਸੀ। ਸੰਗੀਤਾ ਸਲਮਾਨ ਨੂੰ ਲੈ ਕੇ ਇੰਨੀ ਸੀਰੀਅਸ ਸੀ ਕਿ ਦੋਹਾਂ ਦੇ ਵਿਆਹ ਦਾ ਕਾਰਡ ਵੀ ਛੱਪ ਗਿਆ ਸੀ।
ਬਿੱਗ ਬੌਸ: ਪੁਨੀਤ ਇੱਸਰ ਦੀ ਬੇਟੀ ਕਰਿਸ਼ਮਾ ਤੰਨਾ 'ਤੇ ਭੜਕੀ (ਦੇਖੋ ਤਸਵੀਰਾਂ)
NEXT STORY