ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਅਤੇ ਨਿਰਮਾਤਾ ਸਚਿਨ ਜੋਸ਼ੀ ਇਕ ਹਾਰਰ ਫਿਲਮ 'ਚ ਕੰਮ ਕਰਨ ਜਾ ਰਹੇ ਹਨ। ਸਚਿਨ ਨੇ ਪਿਛਲੇ ਸਾਲ ਰਿਲੀਜ਼ ਫਿਲਮ 'ਜੈੱਕਪਾਟ' 'ਚ ਕੰਮ ਕੀਤਾ ਸੀ। ਸਚਿਨ ਹੁਣ ਹਾਰਰ ਫਿਲਮ 'ਹਾਊਂਸਿੰਗ ਆਫ ਬਾਂਬੇ ਮਿਲਸ' 'ਚ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ 'ਹਾਊਂਟਿੰਗ ਆਫ ਬਾਂਬੇ ਮਿਲਸ' ਸੱਚ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ। ਫਿਲਮ ਦੀ ਕਹਾਣੀ ਪ੍ਰਵਾਲ ਰਮਨ ਨੇ ਲਿਖੀ ਹੈ। ਸਚਿਨ ਨੇ ਹਮੇਸ਼ਾ ਆਪਣੀਆਂ ਸਾਰੀਆਂ ਫਿਲਮਾਂ ਖੁਦ ਬਣਾਈਆਂ ਹਨ, ਜਿਨ੍ਹਾਂ 'ਚ ਅਜਾਨ ਮੁੰਬਈ ਮਿਰਰ ਸ਼ਾਮਲ ਹੈ। ਸਚਿਨ ਨੇ ਕਿਹਾ, ''ਜਦੋਂ ਉਨ੍ਹਾਂ ਨੂੰ ਕਿਸੇ ਨੇ ਫਿਲਮ 'ਚ ਅਭਿਨੈ ਕਰਨ ਲਈ ਪੁੱਛਿਆ ਤਾਂ ਉਨ੍ਹਾਂ ਨੂੰ ਹੈਰਾਨੀ ਹੋਈ। 'ਹਾਊਂਟਿੰਗ ਆਫ ਬਾਂਬੇ ਮਿਲਸ' 'ਚ ਕਾਇਨਾਤ ਅਰੋੜਾ ਦੀ ਵੀ ਮੁੱਖ ਭੂਮਿਕਾ ਹੈ।
ਸਲਮਾਨ ਦੀ ਐਕਸ ਗਰਲਫ੍ਰੈਂਡ ਨੇ ਹੀ ਸਲਮਾਨ ਨੂੰ ਮਾਰਿਆ ਥੱਪੜ! (ਦੇਖੋ ਤਸਵੀਰਾਂ)
NEXT STORY