ਮੁੰਬਈ- ਬਤੌਰ ਮਾਡਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਜੋਨ ਇਬਰਾਹਿਮ ਦਾ ਨਾਂ ਬਾਲੀਵੁੱਡ 'ਚ ਇਕ ਅਜਿਹੀ ਸਖਸ਼ੀਅਤ ਦੇ ਰੂਪ 'ਚ ਲਿਆ ਜਾਂਦਾ ਹੈ ਜਿਨ੍ਹਾਂ ਨੇ ਨਾ ਸਿਰਫ ਅਭਿਨੈ ਨਾਲ ਨਹੀਂ ਸਗੋ ਫਿਲਮ ਨਿਰਮਾਤਾ ਦੇ ਰੂਪ 'ਚ ਆਪਣੀ ਖਾਸ ਪਛਾਣ ਬਣਾਈ ਹੈ। 17 ਦਸੰਬਰ 1972 ਨੂੰ ਕੇਰਲ 'ਚ ਪੈਦਾ ਹੋਏ ਇਬਰਾਹਿਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਾਡਲ ਦੇ ਰੂਪ 'ਚ ਕੀਤੀ। ਇਸ ਤੋਂ ਬਾਅਦ ਉੁਨ੍ਹਾਂ ਨੇ ਕੁਝ ਵਿਗਿਆਪਨ ਫਿਲਮਾਂ 'ਚ ਕੰਮ ਕੀਤਾ। ਬਤੌਰ ਅਭਿਨੇਤਾ ਜੋਨ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2003 'ਚ ਰਿਲੀਜ਼ ਹੋਈ ਫਿਲਮ 'ਜਿਸਮ' ਰਾਹੀਂ ਕੀਤੀ। ਇਸ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਗ੍ਰੇ ਸ਼ੈਡਸ ਲਈ ਹੋਇਆ ਸੀ। ਮਹੇਸ਼ ਭੱਟ ਵੱਲੋਂ ਨਿਰਮਾਣ ਕੀਤੀ 'ਜਿਸਮ-2' 'ਚ ਜੋਨ ਅਤੇ ਬਿਪਾਸ਼ਾ ਦੀ ਜੋੜੀ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਗਿਆ। ਫਿਲਮ ਟਿਕਟ ਖੜਕੀ 'ਤੇ ਸੁਪਰਹਿੱਟ ਰਹੀ। ਸਾਲ 2004 'ਚ ਜੋਨ ਅਤੇ ਬਿਪਾਸ਼ਾ ਬੱਸੁ ਦੀ ਜੋੜੀ ਵਾਲੀ ਫਿਲਮ 'ਐਤਬਾਰ' ਰਿਲੀਜ਼ ਹੋਈ ਪਰ ਦਰਸ਼ਕਾਂ ਨੇ ਇਸ ਫਿਲਮ ਨੂੰ ਨਕਾਰ ਦਿੱਤਾ। ਇਸ ਤੋਂ ਬਾਅਦ ਸਾਲ 2004 'ਚ ਰਿਲੀਜ਼ ਫਿਲਮ 'ਧੂਮ' ਜੋਨ ਇਬਰਾਹਿਮ ਦੇ ਕੈਰੀਅਰ ਦੀ ਸਭ ਤੋਂ ਮਹੱਤਵਪੂਰਣ ਫਿਲਮ ਰਹੀ। ਇਸ ਫਿਲਮ 'ਚ ਜੋਨ ਨੇ ਜ਼ਬਰਦਸਤ ਸਟੰਟ ਕੀਤੇ ਸਨ। ਫਿਲਮ ਟਿਕਟ ਖਿੜਕੀ 'ਤੇ ਸੁਪਰਹਿੱਟ ਰਹੀ।
ਗੂਗਲ ਸਰਚ 'ਚ ਸੰਨੀ ਲਿਓਨ ਨੇ ਮੋਦੀ ਨੂੰ ਪਛਾੜਿਆ
NEXT STORY