ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜੋਨ ਇਬਰਾਹਿਮ ਦਾ ਕਹਿਣਾ ਹੈ ਕਿ ਉਹ ਨੀਰਜ ਪਾਂਡੇ ਵੱਲੋਂ ਨਿਰਦੇਸ਼ਤ ਫਿਲਮ 'ਐੱਮ. ਐੱਸ. ਧੋਨੀ' ਦੀ ਕਹਾਣੀ 'ਚ ਨਹੀਂ ਹਨ। ਇਹ ਫਿਲਮ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਜੀਵਨ 'ਤੇ ਅਧਾਰਿਤ ਹੈ। ਅਜਿਹੀ ਖਬਰ ਵੀ ਸੀ ਕਿ ਸੁਸ਼ਾਂਤ ਰਾਜਪੂਤ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ 'ਚ ਜੋਨ ਇਬਰਾਹਿਮ ਗੇਂਦਬਾਜ਼ ਇਸ਼ਾਂਤ ਸ਼ਰਮਾ ਦੀ ਭੂਮਿਕਾ ਨਿਭਾਉਣਗੇ ਪਰ ਜੋਨ ਮੁਤਾਬਕ, ਅਜਿਹਾ ਕੁਝ ਵੀ ਨਹੀਂ ਹੈ। ਜੋਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ, ਜੇਕਰ ਕੋਈ ਕਿਸੇ ਫਿਲਮ ਦਾ ਪ੍ਰਚਾਰ ਕਰਨ ਲਈ ਅਜਿਹੀਆਂ ਅਫਵਾਹਾਂ ਫੈਲਾ ਰਿਹਾ ਹੈ ਤਾਂ ਇਹ ਉਸ ਦੀ ਪ੍ਰ੍ਰੇਸ਼ਾਨੀ ਹੈ। ਇਹ ਬਿਲਕੁੱਲ ਬਕਵਾਸ ਹੈ।' ਉਨ੍ਹਾਂ ਨੇ ਕਿਹਾ ਕਿ ਉਹ ਅੱਗੇ ਫਿਲਮ 'ਵੇਲਕਮ ਬੈਕ' 'ਚ ਰੁੱਝੇ ਹੋਣਗੇ। ਨਿਰਦੇਸ਼ਕ ਨੀਰਜ ਪਾਂਡੇ 'ਏ ਵੈੱਡਨੈੱਸਡੇ' ਅਤੇ 'ਸਪੈਸ਼ਲ 26' ਰਾਹੀਂ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ। ਇਹ ਫਿਲਮ ਰਿਤੀ ਸਪੋਰਟਸ ਗਰੁਪ ਦੀ ਕੰਪਨੀ ਦੇ ਬੈਨਰ ਹੇਠਾਂ ਬਣ ਰਹੀ ਹੈ। ਅਸਲ 'ਚ ਰਿਤੀ ਸਪੋਰਟਸ ਹੀ ਧੋਨੀ ਦੇ ਖੇਡ ਪ੍ਰੰਬਧਨ ਦਾ ਕੰਮ ਦੇਖਦੀ ਹੈ।
ਵੀਡੀਓ 'ਚ ਦੇਖੋ ਜਦ ਡਾਂਸ ਕਰਦਿਆਂ ਪ੍ਰੇਸ਼ਾਨ ਹੋਈ ਕਰੀਨਾ!
NEXT STORY