ਮੁੰਬਈ- ਹਾਲ ਹੀ 'ਚ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਭਾਂਜੀ ਦੇ ਸੰਗੀਤ ਪ੍ਰੋਗਰਾਮ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਹੋਈਆਂ ਸਨ। ਇਨ੍ਹਾਂ ਹਸਤੀਆਂ 'ਚ ਮਨੀਸ਼ ਦੀ ਕਰੀਬੀ ਦੋਸਤ ਕਰੀਨਾ ਕਪੂਰ ਵੀ ਸ਼ਾਮਲ ਸੀ। ਸੁਣਨ 'ਚ ਆਇਆ ਹੈ ਕਿ ਇਸ ਮੌਕੇ ਡਾਂਸ ਕਰਦੇ ਹੋਏ ਕਰੀਨਾ ਕਾਫੀ ਅਸਹਿਜ ਮਹਿਸੂਸ ਕਰ ਰਹੀ ਸੀ।
ਇਸ ਪ੍ਰੋਗਰਾਮ 'ਚ ਮੀਕਾ ਸਿੰਘ ਨੇ ਆਪਣੇ ਹਿੱਟ ਗੀਤ ਗਾਏ ਤੇ ਕਈ ਸੈਲੇਬ੍ਰਿਟੀਜ਼ ਮਨੀਸ਼ ਨਾਲ ਡਾਂਸ ਕਰਨ ਲਈ ਸਟੇਜ 'ਤੇ ਪਹੁੰਚ ਗਏ। ਜਿਵੇਂ ਹੀ ਕਰੀਨਾ ਸਟੇਜ 'ਤੇ ਡਾਂਸ ਕਰਨ ਆਈ ਤਾਂ ਮੀਕਾ ਨੇ ਉਨ੍ਹਾਂ ਦੀ ਫਿਲਮ ਜਬ ਵੀ ਮੈੱਟ ਦਾ ਗੀਤ ਮੌਜਾ ਹੀ ਮੌਜਾ ਗਾਣਾ ਸ਼ੁਰੂ ਕਰ ਦਿੱਤਾ।
ਇਸ ਗੀਤ 'ਤੇ ਕਰੀਨਾ ਡਾਂਸ ਕਰਨ ਵੇਲੇ ਕਾਫੀ ਅਸਹਿਜ ਹੋ ਗਈ। ਇਸ ਦਾ ਇਕ ਵੀਡੀਓ ਵੀ ਵਾਇਰਲ ਹੋ ਗਿਆ ਹੈ। ਸ਼ਾਇਦ ਕਰੀਨਾ ਕਪੂਰ ਨੂੰ ਆਪਣੇ ਐਕਸ ਬੁਆਏਫਰੈਂਡ ਸ਼ਾਹਿਦ ਕਪੂਰ ਦੀ ਯਾਦ ਆ ਗਈ ਸੀ, ਜਿਸ ਦੇ ਨਾਲ ਉਹ ਇਸ ਫਿਲਮ 'ਚ ਰੋਮਾਂਸ ਕਰਦੀ ਨਜ਼ਰ ਆਈ ਸੀ। ਹਾਲਾਂਕਿ ਉਸ ਨੂੰ ਦੇਖ ਕੇ ਇਹ ਵੀ ਲੱਗ ਰਿਹਾ ਸੀ ਕਿ ਉਹ ਆਪਣੀ ਡਰੈੱਸ ਨੂੰ ਲੈ ਕੇ ਪ੍ਰੇਸ਼ਾਨ ਹੈ ਕਿਉਂਕਿ ਇਕ ਹੱਥ ਨਾਲ ਉਹ ਆਪਣੇ ਕੱਪੜੇ ਸੰਭਾਲਣ ਵਿਚ ਲੱਗੀ ਹੋਈ ਸੀ।
ਸਲਮਾਨ ਬੋਲਣਗੇ ਤਾਂ ਬਲਾਤਕਾਰੀ ਵੀ ਸੁਣਨਗੇ
NEXT STORY