ਮੁੰਬਈ- ਬਾਲੀਵੁੱਡ ਫਿਲਮ ਨਿਰਦੇਸ਼ਕ ਰਾਮਗੋਪਾਲ ਵਰਮਾ ਨੇ ਮੰਗਲਵਾਰ ਨੂੰ ਸਾਊਥ ਦੇ ਮਸ਼ਹੂਰ ਡਾਇਰੈਕਟਰ ਕੇ. ਬਾਲਾਚੰਦਰ ਦੇ ਹਸਪਤਾਲ 'ਚ ਭਰਤੀ ਹੋਣ ਦੀ ਖਬਰ ਮਿਲਣ ਤੋਂ ਬਾਅਦ ਟਵਿਟਰ 'ਤੇ ਇਕ ਵੱਡੀ ਗਲਤੀ ਕਰ ਦਿੱਤੀ। ਵਰਮਾ ਨੇ ਟਵੀਟ ਕੀਤਾ ਕਿ ਉਹ ਕੇ. ਬਾਲਾਚੰਦਰ ਦੇ ਦਿਹਾਂਤ ਦੀ ਖਬਰ ਤੋਂ ਦੁਖੀ ਹਨ। ਉਹ ਭਾਰਤੀ ਸਿਨੇਮਾ 'ਚ ਇਕੱਲੇ ਸੱਚੇ ਨਿਰਦੇਸ਼ਕ ਸਨ।
ਬਾਅਦ 'ਚ ਆਪਣੀ ਗਲਤੀ ਦਾ ਪਤਾ ਚੱਲਣ ਤੋਂ ਬਾਅਦ ਵਰਮਾ ਨੇ ਤੁਰੰਤ ਆਪਣਾ ਟਵੀਟ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ ਤੇ ਇਹ ਖਬਰ ਬਣ ਕੇ ਸੁਰਖੀਆਂ 'ਚ ਆ ਗਈ ਸੀ। ਇਸ ਤੋਂ ਬਾਅਦ ਵਰਮਾ ਨੇ ਟਵਿਟਰ 'ਤੇ ਮੁਆਫੀ ਮੰਗੀ। ਉਨ੍ਹਾਂ ਲਿਖਿਆ ਕਿ ਅਫਵਾਹਾਂ ਦੀ ਪੁਸ਼ਟੀ ਕੀਤੇ ਬਿਨਾਂ ਬਾਲਾਚੰਦਰ ਬਾਰੇ ਟਵੀਟ ਕਰਨ ਲਈ ਉਹ ਮੁਆਫੀ ਚਾਹੁੰਦੇ ਹਨ। ਉਨ੍ਹਾਂ ਦੀ ਸਿਹਤ 'ਚ ਛੇਤੀ ਸੁਧਾਰ ਦੀ ਕਾਮਨਾ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਕਮਲ ਹਸਨ ਤੇ ਰਜਨੀਕਾਂਤ ਵਰਗੇ ਸੁਪਰਸਟਾਰ ਨੂੰ ਲੱਭਣ ਦਾ ਖਿਤਾਬ ਵੀ ਕੇ. ਬਾਲਾਚੰਦਰ ਨੂੰ ਹੀ ਜਾਂਦਾ ਹੈ. ਇਨ੍ਹਾਂ ਸਿਤਾਰਿਆਂ ਨੂੰ ਬਾਲਾਚੰਦਰ ਹੀ ਫਿਲ ਇੰਡਸਟਰੀ 'ਚ ਲੈ ਕੇ ਆਏ ਸਨ।
ਧੋਨੀ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ ਨੂੰ ਲੈ ਕੇ ਜੋਨ ਨੇ ਕੀਤਾ ਇਕ ਨਵਾਂ ਖੁਲਾਸਾ
NEXT STORY