ਬਠਿੰਡਾ-ਬਠਿੰਡਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੱਲੇਧਾਰ ਮਜ਼ਦੂਰਾਂ 'ਤੇ ਪੁਲਸ ਨੇ ਬੁੱਧਵਾਰ ਨੂੰ ਪਾਣੀ ਦੀ ਬੌਛਾਰ ਕੀਤੀ। ਜਾਣਕਾਰੀ ਮੁਤਾਬਕ ਪਨਸਪ, ਪਨਗ੍ਰੇਨ ਅਤੇ ਹੋਰ ਯੂਨੀਅਨਾਂ ਦੇ ਮਜ਼ਦੂਰਾਂ ਨੂੰ ਇਕ ਸਾਲ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਹਨ, ਜਿਸ ਕਾਰਨ ਮਜ਼ਦੂਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਰਕਾਰ ਦੇ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਲਈ ਇਨ੍ਹਾਂ ਮਜ਼ਦੂਰਾਂ ਨੇ ਬਠਿੰਡਾ 'ਚ ਬੁੱਧਵਾਰ ਨੂੰ ਰੋਸ ਧਰਨਾ ਲਗਾਇਆ। ਇਸ ਨੂੰ ਹਟਾਉਣ ਲਈ ਪੁਲਸ ਨੇ ਯੂਨੀਅਨ ਮਜ਼ਦੂਰਾਂ 'ਤੇ ਪਾਣੀ ਦੀ ਬੌਛਾਰ ਕਰ ਦਿੱਤੀ।
ਬੱਬੂ ਮਾਨ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੇ ਦਿਲ ਦੀ ਗੱਲ (ਦੇਖੋ ਤਸਵੀਰਾਂ)
NEXT STORY