ਜਲੰਧਰ- ਪੰਜਾਬੀ ਸੰਗੀਤ ਜਗਤ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਇਕ ਖਾਸ ਸੁਨੇਹਾ ਸਾਂਝਾ ਕੀਤਾ ਹੈ। ਇਸ ਸੁਨੇਹੇ ਵਿਚ ਬੱਬੂ ਮਾਨ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ 'ਬੈਸਟ ਸਿੰਗਰ' ਵਜੋਂ ਵੋਟਾਂ ਨਾ ਪਾਈਆਂ ਜਾਣ ਤੇ ਨਾ ਹੀ ਉਨ੍ਹਾਂ ਨੂੰ ਇਸ ਲਈ ਨਾਮੀਨੇਟ ਕੀਤਾ ਜਾਵੇ। ਉਨ੍ਹਾਂ ਨੇ ਇਕ ਵਾਰ ਅੰਤਰਰਾਸ਼ਟਰੀ ਪੱਧਰ 'ਤੇ ਹੋਏ ਮਿਊਜ਼ਿਕ ਐਵਾਰਡ ਵਿਚ ਵੋਟਾਂ ਪਾਉਣ ਦੀ ਬੇਨਤੀ ਕੀਤੀ ਸੀ, ਜਿਸ ਪਿੱਛੇ ਕਾਰਨ ਇਹ ਸੀ ਕਿ ਸਾਡੀ ਪੰਜਾਬੀ ਮਾਂ ਬੋਲੀ ਦੀ ਅੰਤਰਰਾਸ਼ਟਰੀ ਪੱਧਰ 'ਤੇ ਹਾਜ਼ਰੀ ਲੱਗੀ ਸੀ ਤੇ ਮਾਂ ਬੋਲੀ ਪੰਜਾਬੀ ਦਾ ਨਾਂ ਦੁਨੀਆ ਦੇ ਮੁਕਾਬਲੇ 'ਚ ਆਇਆ ਸੀ।
ਉਨ੍ਹਾਂ ਅੱਗੇ ਲਿਖਿਆ ਕਿ ਇਕ ਨਵਾਂ ਸ਼ੋਸ਼ਾ ਨੈੱਟ 'ਤੇ ਆ ਗਿਆ ਹੈ ਕਿ ਵੋਟ ਕਰੋ ਕਿ ਕਿਹੜਾ ਸਿੰਗਰ ਵਧੀਆ ਹੈ। ਉਨ੍ਹਾਂ ਕਿਹਾ ਕਿ ਮੁਆਫ ਕਰਨਾ ਪਰ ਉਹ ਇਸ ਲਿਸਟ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਉਹ ਸਿਰਫ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਤੇ ਸਟੇਜ 'ਤੇ ਨੱਚਣ ਵਾਲੇ ਇਕ ਜੋਕਰ ਹਨ। ਆਪਣੇ ਦੁੱਖ ਭੁਲਾ ਕੇ ਲੋਕਾਂ ਨੂੰ ਖੁਸ਼ ਕਰਨਾ ਹੀ ਉਨ੍ਹਾਂ ਦਾ ਕੰਮ ਹੈ। ਹਾਲਾਂਕਿ ਅਜਿਹਾ ਨਹੀਂ ਹੈ ਕਿ ਉਹ ਕਿਸੇ ਨਾਲ ਮੁਕਾਬਲਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਜੇਕਰ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਨੂੰ ਕਿਸੇ ਨਾਲ ਮੁਕਾਬਲਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਬੇਸ਼ੱਕ ਉਨ੍ਹਾਂ ਦਾ ਨਾਂ ਦਿੱਤਾ ਜਾਵੇ, ਉਹ ਇਸ ਲਈ ਹਿੱਕ ਤਾਣ ਕੇ ਖੜ੍ਹ ਜਾਣਗੇ ਪਰ ਬੈਸਟ ਸਿੰਗਰ ਦੀ ਕੈਟਾਗਰੀ ਵਿਚ ਉਨ੍ਹਾਂ ਨੂੰ ਨਾ ਰੱਖਿਆ ਜਾਵੇ।
ਜੇਕਰ ਮੁਕਾਬਲਾ ਗਾਲਿਬ ਜਾਂ ਕਿਸੇ ਹਾਲੀਵੁੱਡ ਸਿੰਗਰ ਨਾਲ ਹੁੰਦਾ ਹੈ ਤਾਂ ਉਹ ਜ਼ਰੂਰ ਆਪਣੀ ਪਹੁੰਚ ਬਣਾਉਣਗੇ ਕਿਉਂਕਿ ਉਥੇ ਪੰਜਾਬੀ ਮਾਂ ਬੋਲੀ ਦੀ ਸ਼ਾਨ ਦੀ ਗੱਲ ਹੋਵੇਗੀ। ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਕਿਸੇ ਨੂੰ ਬੈਸਟ ਸਿੰਗਰ ਦੀ ਲਿਸਟ ਵਿਚ ਰੱਖਣਾ ਹੈ ਤਾਂ ਲਤਾ ਮੰਗੇਸ਼ਕਰ, ਰਫੀ ਜੀ, ਕਿਸ਼ੋਰ ਜੀ ਤੇ ਜਗਜੀਤ ਵਰਗੇ ਦਿੱਗਜ ਕਲਾਕਾਰਾਂ ਨੂੰ ਇਸ ਲਿਸਟ ਵਿਚ ਪਾਇਆ ਜਾਵੇ। ਉਨ੍ਹਾਂ ਨੇ ਖੁਦ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਅਜੇ ਇੰਨੇ ਜੋਗੇ ਨਹੀਂ ਹੋਏ ਕਿ ਕਿਸੇ ਨਾਲ ਮੁਕਾਬਲਾ ਕਰ ਸਕਣ। ਗੀਤ ਗਾਉਣਾ ਤੇ ਲੋਕਾਂ ਦਾ ਮਨੋਰੰਜਨ ਕਰਨਾ ਹੀ ਉਨ੍ਹਾਂ ਦਾ ਕੰਮ ਤੇ ਧਰਮ ਹੈ। ਸ਼ਾਇਦ ਬੱਬੂ ਮਾਨ ਦਾ ਇਹ ਸੁਨੇਹਾ ਉਨ੍ਹਾਂ ਗਾਇਕਾਂ ਲਈ ਸਬਕ ਬਣ ਕੇ ਆਵੇਗਾ, ਜਿਹੜੇ ਅੱਜਕਲ ਗਾਇਕੀ ਨੂੰ ਸ਼ੌਕ ਨਹੀਂ, ਸਗੋਂ ਇਕ ਵਪਾਰ ਸਮਝ ਕੇ ਉਸ ਨੂੰ ਅਪਣਾਉਂਦੇ ਹਨ।
ਇਕ ਹੀ ਮਕਸਦ ਲਈ ਦੋ ਵਾਰ ਨਿਊਡ ਹੋਈ ਇਹ ਡਾਂਸਰ (ਦੇਖੋ ਤਸਵੀਰਾਂ)
NEXT STORY