ਬਾਘਾ ਪੁਰਾਣਾ (ਰਾਕੇਸ਼) : ਇਥੋਂ ਦੀਆਂ ਸੰਗਤਾਂ ਲਈ ਟੋਲ ਪਲਾਜ਼ਾ ਪਿਛਲੇ 7 ਸਾਲਾਂ ਤੋਂ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਬਿਨ੍ਹਾਂ ਕਾਰਨ ਲੋਕਾਂ ਨੂੰ 6 ਕਿਲੋਮੀਟਰ ਤੱਕ 'ਤੇ ਵੀ ਟੋਲ ਟੈਕਸ ਭਰਨਾ ਪੈ ਰਿਹਾ ਹੈ। ਚੰਦ ਪੁਰਾਣਾ ਵਿਖੇ ਟੋਲ ਪਲਾਜ਼ਾ ਦੇ ਸਾਹਮਣੇ ਪ੍ਰਸਿੱਧ ਧਾਰਮਿਕ ਅਸਥਾਨ ਹੈ, ਜਿਥੇ ਵੱਖ-ਵੱਖ ਥਾਵਾਂ ਤੋਂ ਅਕਸਰ ਸੰਗਤਾਂ ਵੱਡੀ ਗਿਣਤੀ 'ਚ ਬੱਸਾਂ, ਟਰੱਕਾਂ, ਕਾਰਾਂ ਅਤੇ ਜੀਪਾਂ 'ਤੇ ਆਉਂਦੀਆਂ ਹਨ। ਸੰਗਤਾਂ ਨੂੰ ਪਹਿਲਾਂ ਇਥੇ ਮੋਟਾ ਟੋਲ ਟੈਕਸ ਕਟਵਾਉਣਾ ਪੈਂਦਾ ਹੈ। ਸੰਗਤਾਂ ਨੇ ਕਿਹਾ ਕਿ ਅਸੀਂ ਬਿਰਧ ਆਸ਼ਰਮ ਲਈ ਦੂਰ-ਦੂਰ ਤੋਂ ਸਾਮਾਨ ਲੈ ਕੇ ਆਉਂਦੇ ਹਾਂ ਅਤੇ ਗੁਰਦੁਆਰਾ ਸਾਹਿਬ ਚੰਦ ਪੁਰਾਣਾ ਮੱਥਾ ਟੇਕਣ ਲਈ ਜਾਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਟੋਲ ਟੈਕਸ ਦੀ ਪਰਚੀ ਕਟਵਾਉਣੀ ਪੈਂਦੀ ਹੈ, ਜਦੋਂ ਕਿ ਸਾਨੂੰ ਟੋਲ ਟੈਕਸ ਨਹੀਂ ਲੱਗਣਾ ਚਾਹੀਦਾ। ਰਾਜਸਥਾਨ ਤੋਂ ਆਈਆਂ ਸੰਗਤਾਂ ਨੇ ਦੱਸਿਆ ਕਿ 7 ਸਾਲ ਬੀਤ ਚੁੱਕੇ ਹਨ, ਅਸੀਂ ਤਾਂ ਇਸ ਤੋਂ ਪਹਿਲਾਂ ਦੇ ਆਉਂਦੇ ਹਾਂ ਪਰ ਟੋਲ ਪਰਚੀ ਨੇ ਸਾਡੇ 'ਤੇ ਵਾਧੂ ਬੋਝ ਪਾਇਆ ਹੋਇਆ ਹੈ, ਜੋ ਸਰਕਾਰ ਨੂੰ ਇਸ ਥਾਂ ਤੋਂ ਹਟਵਾਉਣਾ ਚਾਹੀਦੈ ਤਾਂਕਿ ਦੂਰੋਂ-ਨੇੜਿਓ ਆਉਣ ਵਾਲੀਆਂ ਸੰਗਤਾਂ ਇਸ ਲੁੱਟ ਤੋਂ ਬਚ ਸਕਣ।
ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬਣਾਈ ਲੋਕਾਂ ਤੱਕ ਅਸਾਨ ਤੇ ਸਿੱਧੀ ਪਹੁੰਚ : ਡੀ. ਸੀ
NEXT STORY