ਹਿਸਾਰ- ਸਤਲੋਕ ਆਸ਼ਰਮ 'ਤੇ ਪੁਲਸ ਕਾਰਵਾਈ ਦੌਰਾਨ ਦਰਜ ਕੀਤੇ ਗਏ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫਤਾਰ ਰਾਮਪਾਲ ਦੇ 910 ਸਮਰਥਕਾਂ ਦੇ ਪੇਸ਼ੀ ਹਿਸਾਰ ਅਦਾਲਤ 'ਚ ਸੈਂਟਰਲ ਜੇਲ ਤੋਂ ਵੀਡੀਓ ਕਾਨਫਰੰਸ ਜ਼ਰੀਏ ਹੋਈ ਅਤੇ ਅਗਲੀ ਸੁਣਵਾਈ 30 ਦਸੰਬਰ ਨੂੰ ਤੈਅ ਕੀਤੀ ਗਈ ਹੈ।
ਨਿਆਇਕ ਮੈਜਿਸਟ੍ਰੇਟ ਪ੍ਰਤੀਕ ਜੈਨ ਦੀ ਅਦਾਲਤ ਵਿਚ ਦੁਪਹਿਰ ਤੋਂ ਬਾਅਦ ਇਸ ਮਾਮਲੇ ਵਿਚ ਵੀਡੀਓ ਕਾਨਫਰੰਸ ਜ਼ਰੀਏ ਪੇਸ਼ੀ ਸ਼ੁਰੂ ਹੋਈ। ਅਦਾਲਤ ਦਾ ਸਮਾਂ ਖਤਮ ਹੋਣ ਤਕ ਤਕਰੀਬਨ ਸਾਢੇ ਤਿੰਨ ਸੌ ਦੋਸ਼ੀਆਂ ਦੀ ਪੇਸ਼ੀ ਹੋ ਸਕੀ। ਇਸ ਤੋਂ ਬਾਅਦ ਵੀ ਲਗਾਤਾਰ ਪੇਸ਼ੀਆਂ ਚਲਦੀਆਂ ਰਹੀਆਂ ਜੋ ਕਿ ਰਾਤ ਸਾਢੇ ਰਾਤ ਵਜੇ ਪੂਰੀਆਂ ਹੋਈਆਂ। ਇਨ੍ਹਾਂ ਇਨ੍ਹਾਂ ਸਾਰੇ ਦੋਸ਼ੀਆਂ ਵਿਰੁੱਧ ਪੁਲਸ ਨੂੰ 19 ਫਰਵਰੀ ਤੋਂ ਪਹਿਲਾਂ ਅਦਾਲਤ 'ਚ ਚਲਾਨ ਪੇਸ਼ ਕਰਨਾ ਹੈ।
ੁਪੁਲਸ ਨੇ ਇਸ ਸੰਬੰਧ ਵਿਚ ਆਸ਼ਰਮ ਮੁਖੀ ਰਾਮਪਾਲ ਅਤੇ ਉਸ ਦੇ ਸੈਂਕੜੇ ਸਮਰਥਕਾਂ ਵਿਰੁੱਧ 18 ਨਵੰਬਰ ਨੂੰ ਦੇਸ਼ ਧਰੋਹ ਸਮੇਤ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕੀਤਾ ਸੀ। ਰਾਮਪਾਲ ਰਾਜਗੜ੍ਹ ਰੋਡ ਸਥਿਤ ਸੈਂਟਰਲ ਜੇਲ ਨੰਬਰ-2 'ਚ ਬੰਦ ਹੈ ਅਤੇ ਉਸ ਦੇ ਪੁਰਸ਼ ਸਮਰਥਕ ਸੈਂਟਰਲ ਜੇਲ ਨੰਬਰ-1 'ਚ ਬੰਦ ਹਨ।
ਤੁਲਸੀ, ਰਾਜਨਾਥ ਦਰਮਿਆਨ ਅੱਤਵਾਦ 'ਤੇ ਚਰਚਾ
NEXT STORY