ਨਵੀਂ ਦਿੱਲੀ- ਅਮਰੀਕੀ ਕਾਂਗਰਸ 'ਚ ਪਹਿਲੀ ਹਿੰਦੂ ਭਾਰਤਵੰਸ਼ੀ ਮੈਂਬਰ ਤੁਲਸੀ ਗੱਬਾਰਡ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਦੋਹਾਂ ਦਰਮਿਆਨ ਅੱਤਵਾਦ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਹੋਈ। ਮੰਤਰੀ ਨੇ ਟਵੀਟ ਕੀਤਾ,''ਅਮਰੀਕੀ ਕਾਂਗਰਸ ਮੈਂਬਰ ਤੁਲਸੀ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ। ਅਸੀਂ ਅੱਤਵਾਦ ਅਤੇ ਸਾਈਬਰ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਕੀਤੀ।'' ਗ੍ਰਹਿ ਮੰਤਰਾਲੇ ਦੇ ਬਿਆਨ ਅਨੁਸਾਰ,''ਅਮਰੀਕੀ ਕਾਂਗਰਸ 'ਚ ਇਕਮਾਤਰ ਹਿੰਦੂ ਮੈਂਬਰ ਅਤੇ ਹਵਾਈ ਤੋਂ ਡੇਮੋਕ੍ਰੇਟ ਸੰਸਦ ਮੈਂਬਰ ਗੱਬਾਰਡ ਨਾਲ ਗ੍ਰਹਿ ਮੰਤਰੀ ਨੇ ਅੱਤਵਾਦ ਅਤੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ।''
ਬਿਆਨ ਅਨੁਸਾਰ,''ਦੋਹਾਂ ਨੇਤਾਵਾਂ ਨੇ ਪੇਸ਼ਾਵਰ 'ਚ ਸਕੂਲੀ ਵਿਦਿਆਰਥੀਆਂ ਦਾ ਕਤਲ ਕੀਤੇ ਜਾਣ ਦੀ ਨਿੰਦਾ ਕੀਤੀ।'' ਗੱਬਾਰਡ ਨੇ ਰਾਜਨਾਥ ਨੂੰ ਕਿਹਾ ਕਿ ਭਾਰਤ ਦੀ ਨਵੀਂ ਸਰਕਾਰ ਨੂੰ ਲੈ ਕੇ ਅਮਰੀਕਾ 'ਚ ਸਕਾਰਾਤਮਕ ਮਾਹੌਲ ਬਣ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੋਹਾਂ ਦੇਸ਼ਾਂ ਕੋਲ ਸੁਰੱਖਿਆ ਦੇ ਖੇਤਰ 'ਚ ਆਪਸੀ ਸਹਿਯੋਗ ਦੀ ਕਾਫੀ ਸੰਭਾਵਨਾਵਾਂ ਹਨ।
ਇਨਸਾਫ ਦੀ ਉਡੀਕ 'ਚ ਖੂਨ ਦੇ ਹੰਝੂ ਰੋਣ ਲਈ ਮਜਬੂਰ ਤੇਜ਼ਾਬ ਪੀੜਤਾ
NEXT STORY