ਜਲੰਧਰ- ਇਕ ਪਾਸੇ ਡੀਜ਼ਲ ਦੀਆਂ ਕੀਮਤਾਂ 'ਚ ਕੇਂਦਰ ਸਰਕਾਰ ਵਲੋਂ 3 ਵਾਰ ਕਟੌਤੀ ਕੀਤੀ ਗਈ ਪਰ ਦੂਜੇ ਪਾਸੇ ਆਮ ਜਨਤਾ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ। ਪਬਲਿਕ ਟਰਾਂਸਪੋਰਟ ਦੇ ਕਿਰਾਇਆਂ 'ਚ ਕਟੌਤੀ ਕਰਨ ਲਈ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੇ ਸਾਫ ਮਨਾ ਕਰ ਦਿੱਤਾ ਹੈ।
ਇਹ ਬਿਆਨ ਉਨ੍ਹਾਂ ਨੇ ਜਗ ਬਾਣੀ ਨੂੰ ਜਲੰਧਰ 'ਚ ਹੋਈ ਇਕ ਪ੍ਰੈਸ ਕਾਨਫੰਰਸ ਦੌਰਾਨ ਦਿੱਤਾ। ਉਹ ਜਲੰਧਰ ਵਿਖੇ ਰੀਜਨਲ ਟਰਾਂਸਪੋਰਟ ਅਥਾਰਟੀ ਦੀ ਬਿਲਡਿੰਗ ਦਾ ਉਦਘਾਟਨ ਕਰਨ ਆਏ ਹੋਏ ਸਨ।
ਪੰਜਾਬ ਸਰਕਾਰ ਤੇ ਕੇਂਦਰ ਵਿਚ ਫਿਰ ਖੜਕੀ
NEXT STORY