ਚੰਡੀਗੜ (ਸ਼ਰਮਾ)- ਕੇਂਦਰੀ ਅਨਾਜ ਭੰਡਾਰ ਲਈ ਪੰਜਾਬ ਰਾਜ ਤੋਂ ਅਨਾਜ ਖਰੀਦ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ 23015 ਕਰੋੜ ਰੁਪਏ ਦੇ ਵਿਵਾਦਗ੍ਰਸਤ ਬਕਾਇਆ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਿਚ ਇਕ ਵਾਰ ਫਿਰ ਖੜਕ ਪਈ ਹੈ। 31 ਮਾਰਚ, 2014 ਤਕ ਦੇ ਪੰਜਾਬ ਦੇ ਇਸ ਕਲੇਮ ਵਿਚ ਟਰਾਂਸਪੋਰਟੇਸ਼ਨ ਚਾਰਜ ਦੀ 1506 ਕਰੋੜ ਦੀ ਮੂਲ ਰਾਸ਼ੀ ਤੇ ਇਸ 'ਤੇ 1145 ਕਰੋੜ ਰੁਪਏ ਦਾ ਵਿਆਜ ਸ਼ਾਮਲ ਹੈ ਪਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਕਿ ਇਹ ਕਲੇਮ ਵਾਜਬ ਨਹੀਂ ਹੈ। ਨਿਯਮਾਂ ਤੇ ਸ਼ਰਤਾਂ ਦੇ ਅਨੁਸਾਰ ਅਨਾਜ ਮੰਡੀ ਤੋਂ ਗੋਦਾਮ ਤੱਕ ਦੇ ਅੱਠ ਕਿਲੋਮੀਟਰ ਦੇ ਟਰਾਂਸਪੋਰਟੇਸ਼ਨ ਚਾਰਜ ਦੀ ਰਾਸ਼ੀ ਮਿਲਿੰਗ ਚਾਰਜ ਵਿਚ ਸ਼ਾਮਲ ਹੈ।
ਇਸ ਲਈ ਕੇਂਦਰ ਸਰਕਾਰ ਪਹਿਲੇ 8 ਕਿਲੋਮੀਟਰ ਤੱਕ ਦੇ ਚਾਰਜ ਦੀ ਅਦਾਇਗੀ ਨਹੀਂ ਕਰੇਗੀ। ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਉਹ ਇਸ ਕਲੇਮ ਨੂੰ ਮੁੜ ਤਿਆਰ ਕਰਕੇ ਪੇਸ਼ ਕਰੇ ਤਾਂ ਕਿ ਅੱਠ ਕਿਲੋਮੀਟਰ ਤੋਂ ਵੱਧ ਦੇ ਦਾਇਰੇ ਦੀ ਅਦਾਇਗੀ ਕੀਤੀ ਜਾ ਸਕੇ। ਕੇਂਦਰ ਨੇ ਸਪੱਸ਼ਟ ਕੀਤਾ ਕਿ ਇਸ ਦੀ ਭਰਪਾਈ ਜਾਂ ਤਾਂ ਖੁਦ ਪੰਜਾਬ ਸਰਕਾਰ ਕਰੇ ਜਾਂ ਫਿਰ ਸਬੰਧਤ ਮਿਲਰਾਂ ਤੋਂ ਇਸ ਦੀ ਰਿਕਵਰੀ ਕੀਤੀ ਜਾਵੇ। ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਇਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਕਰ ਲਓ ਭਾਗਾਂ ਵਾਲਿਓ ਸਤਿਗੁਰੂ ਦੀ ਸੇਵਾ (ਵੀਡੀਓ)
NEXT STORY