ਮਾਮਲਾ ਸੁਖਨਾ 'ਚ ਬਰਡ ਫਲੂ ਫੈਲਣ ਦਾ, ਆਸ਼ਿਆਨੇ ਨੂੰ ਕੀਤਾ ਗਿਆ 'ਦਫ਼ਨ'
ਚੰਡੀਗੜ੍ਹ, (ਵਿਜੇ)- ਚੰਡੀਗੜ੍ਹ 'ਚ ਬਰਡ ਫਲੂ ਨਾਲ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਵੀਰਵਾਰ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਲੇਕ 'ਚ ਮੌਜੂਦ 75 ਬੱਤਖਾਂ ਨੂੰ ਮਾਰਨ ਦਾ ਫਰਮਾਨ ਸੁਣਾਇਆ ਹੈ। ਸੁਖਨਾ ਲੇਕ ਦੇ ਜਿਸ ਆਈਲੈਂਡ 'ਚ 3 ਦਿਨ ਪਹਿਲਾਂ ਹੀ ਫਾਰੈਸਟ ਐਂਡ ਵਾਈਲਡ ਲਾਈਫ਼ ਵਿਭਾਗ ਵਲੋਂ ਬੱਤਖਾਂ ਦਾ ਆਸ਼ੀਆਨਾ ਤਿਆਰ ਕੀਤਾ ਗਿਆ ਸੀ, ਉਥੇ ਹੀ ਇਨ੍ਹਾਂ ਬੱਤਖਾਂ ਨੂੰ ਮਾਰ ਕੇ ਦਫ਼ਨਾਉਣ ਦੀ ਤਿਆਰੀ ਵੀ ਆਰੰਭ ਕਰ ਦਿੱਤੀ ਗਈ ਹੈ।
ਹਾਲਾਂਕਿ ਲੇਕ ਵਿਚ ਮੌਜੂਦ 1500 ਪ੍ਰਵਾਸੀ ਪੰਛੀਆਂ ਨੂੰ ਪ੍ਰਸ਼ਾਸਨ ਨੇ ਕੋਈ ਖਤਰਾ ਨਹੀਂ ਮੰਨਿਆ ਹੈ। ਅਧਿਕਾਰੀਆਂ ਅਨੁਸਾਰ ਲੇਕ 'ਚ ਅਜੇ ਤਕ ਕਿਸੇ ਵੀ ਪ੍ਰਵਾਸੀ ਪੰਛੀ ਦੀ ਮੌਤ ਨਹੀਂ ਹੋਈ ਹੈ, ਇਸ ਲਈ ਉਨ੍ਹਾਂ ਨੂੰ ਇਸ ਪੂਰੀ ਪ੍ਰਕਿਰਿਆ ਤੋਂ ਦੂਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਵੀਰਵਾਰ ਸਵੇਰੇ ਹੀ ਖੇਤੀ ਮੰਤਰਾਲੇ ਦੇ ਪਸ਼ੂ ਪਾਲਣ ਵਿਭਾਗ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਫੈਕਸ ਦੇ ਰਾਹੀਂ ਐਡਵਾਈਜ਼ਰੀ ਭੇਜੀ ਗਈ ਸੀ। ਐਡਵਾਈਜ਼ਰੀ 'ਚ ਕਿਹਾ ਗਿਆ ਕਿ ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਸਜ਼ (ਐਨ.ਆਈ.ਐਚ.ਐਸ.ਈ.ਡੀ.), ਭੋਪਾਲ ਨੂੰ ਭੇਜੇ ਗਏ ਇਕ ਸੈਂਪਲ 'ਚ ਇਕ ਬੱਤਖ ਵਿਚ ਐਚ.ਵਨ ਐਨ.ਵਨ ਵਾਇਰਸ ਪਾਇਆ ਗਿਆ ਹੈ। ਸੁਖਨਾ ਲੇਕ ਯੂ.ਟੀ. ਪ੍ਰਸ਼ਾਸਨ ਦੇ ਫਾਰੈਸਟ ਡਿਪਾਰਟਮੈਂਟ ਦੇ ਅਧੀਨ ਆਉਂਦੀ ਹੈ।
ਇਸ ਲਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਏਵੀਏਸ਼ਨ ਇੰਫਲੂਇੰਜ਼ਾ ਦੀ ਰੋਕਥਾਮ ਲਈ ਜ਼ਰੂਰੀ ਕਦਮ ਉਠਾ ਲਏ ਜਾਣ। ਇਸ ਦੇ ਅਨੁਸਾਰ ਲੋਕਾਂ ਨੂੰ ਉਸ ਥਾਂ ਤੋਂ ਦੂਰ ਰੱਖਿਆ ਜਾਵੇ ਅਤੇ ਉਸ ਥਾਂ ਮੌਜੂਦ ਸਾਰੀਆਂ ਬੱਤਖਾਂ ਨੂੰ ਮਾਰ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਡਿਸਪੋਜ਼ ਆਫ ਕਰ ਦਿੱਤਾ ਜਾਵੇ ਅਤੇ ਨਾਲ ਹੀ ਉਸ ਥਾਂ ਦੀ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਵੇ ਜਿਸ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਾਰੇ ਡੋਮੈਸਟਿਕ ਨੂੰ ਮਾਰਨ ਦਾ ਫੈਸਲਾ ਕੀਤਾ।
ਅਕਾਲੀਆਂ ਨੇ ਨਹੀਂ ਕਰਵਾਇਆ ਸਿੱਧੂ 'ਤੇ ਹਮਲਾ- ਚੰਦੂਮਾਜਰਾ (ਵੀਡੀਓ)
NEXT STORY