ਜੰਮੂ - ਭਾਜਪਾ ਨੇਤਾ ਨਵਜੋਤ ਸਿੰਘ ਸਿੱਧੂ ਨੇ ਆਪਣੇ 'ਤੇ ਹੋਏ ਪਥਰਾਅ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਸ ਹਮਲੇ ਪਿੱਛੇ ਬਾਦਲ ਦਾ ਹੱਥ ਹੈ। ਸਿੱਧੂ ਨੇ ਸਮਾਧੀਆਂ ਰੋਡ 'ਤੇ ਆਯੋਜਿਤ ਇਕ ਹੋਰ ਚੋਣ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਇਸ ਹਮਲੇ ਲਈ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਦੀ ਵੱਧਦੀ ਲੋਕਪ੍ਰਿਯਤਾ ਤੋਂ ਡਰ ਕੇ ਬਾਦਲ ਨੇ ਇਹ ਕਾਇਰਾਨਾ ਹਮਲਾ ਕਰਵਾਇਆ ਹੈ। ਸਿੱਧੂ ਨੇ ਕਿਹਾ ਕਿ ਬਾਦਲ ਧ੍ਰਿਤਰਾਸ਼ਟਰ ਵਾਂਗ ਪੁੱਤਰ ਮੋਹ ਤੋਂ ਪ੍ਰਭਾਵਿਤ ਹਨ ਪਰ ਸਿੱਧੂ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਨ। ਇਸ ਦੌਰਾਨ ਕਾਂਗਰਸ ਦੇ ਸੂਬਾ ਇਕਾਈ ਦੇ ਮੁਖੀ ਪ੍ਰੋਫੈਸਰ ਸੈਫੂਦੀਨ ਸੋਜ ਨੇ ਕਿਹਾ ਕਿ ਲੋਕਤੰਤਰ 'ਚ ਇਸ ਤਰ੍ਹਾਂ ਦੇ ਹਮਲਿਆਂ ਦੀ ਕੋਈ ਜਗ੍ਹਾ ਨਹੀਂ ਹੈ।
ਨਸ਼ਿਆਂ ਦੇ ਸੌਦਾਗਰਾਂ ਨੂੰ ਸਰਪ੍ਰਸਤੀ ਦੇਣ ਵਾਲੀ ਅਕਾਲੀ-ਭਾਜਪਾ ਦਾ ਅੰਤ ਨੇੜੇ : ਬਾਜਵਾ
NEXT STORY