ਬੇਗੋਵਾਲ, (ਬਬਲਾ)-ਪੰਜਾਬ ਦੀ ਹੋਣਹਾਰ ਲੜਕੀ ਹਲਕਾ ਭੁਲੱਥ ਕਸਬਾ ਬੇਗੋਵਾਲ ਇੰਦਰਪਾਲ ਕੌਰ ਪਤਨੀ ਵਰਿੰਦਰਪਾਲ ਸਿੰਘ ਨੂੰ ਅਮਰੀਕਾ ਦੇ ਨਿਊਯਾਰਕ ਵਿਖੇ ਟ੍ਰੈਫਿਕ ਪੁਲਸ ਅਫਸਰ ਨਿਯੁਕਤ ਕੀਤਾ ਗਿਆ ਹੈ ਜਿਸ ਨੂੰ ਪੁਲਸ ਚੀਫ ਨਿਊਯਾਰਕ ਨੇ ਨਿਯੁਕਤੀ-ਪੱਤਰ ਦੇ ਕੇ ਟ੍ਰੈਫਿਕ ਪੁਲਸ ਅਫਸਰ ਦਾ ਅਹੁਦਾ ਦਿੱਤਾ ਹੈ, ਜਿਸ ਨਾਲ ਜਿਥੇ ਨਿਊਯਾਰਕ ਵਿਖੇ ਇੰਦਰਪਾਲ ਕੌਰ ਦੇ ਘਰ ਖੁਸ਼ੀ ਦੀ ਲਹਿਰ ਹੈ, ਉਥੇ ਹੀ ਕਸਬਾ ਬੇਗੋਵਾਲ ਦੇ ਘਰ-ਪਰਿਵਾਰ 'ਚ ਵੀ ਮਾਣ ਵਾਲੀ ਗੱਲ ਨਜ਼ਰ ਆ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਦਰਪਾਲ ਕੌਰ ਦੇ ਪਿਤਾ ਡਾ. ਅਜਮੇਰ ਸਿੰਘ ਨੰਗਲ ਲੁਬਾਣਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਬਚਪਨ ਤੋਂ ਹੀ ਕੁਝ ਬਣਨ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਵਿਆਹ ਵਰਿੰਦਰਪਾਲ ਸਿੰਘ ਵਾਸੀ ਬੇਗੋਵਾਲ ਨਾਲ ਹੋ ਗਿਆ ਜੋ ਪੱਕੇ ਤੌਰ 'ਤੇ ਅਮਰੀਕਾ ਚਲੇ ਗਏ ਅਤੇ 2 ਸਾਲ ਪਹਿਲਾਂ ਇੰਦਰਪਾਲ ਕੌਰ ਨੇ ਅਮਰੀਕਾ ਪੁਲਸ 'ਚ ਭਰਤੀ ਹੋਣ ਲਈ ਅਪਲਾਈ ਕੀਤਾ ਸੀ। ਕਰੀਬ 3 ਮਹੀਨੇ ਪਹਿਲਾਂ ਨਿਊਯਾਰਕ ਚੀਫ ਵੱਲੋਂ ਟ੍ਰੈਫਿਕ ਪੁਲਸ ਵਜੋਂ ਨਿਯੁਕਤੀ-ਪੱਤਰ ਦਿੱਤਾ ਗਿਆ ਹੈ।
ਸਿੱਧੂ 'ਤੇ ਹੋਏ ਹਮਲੇ ਪਿੱਛੇ ਬਾਦਲਾਂ ਦਾ ਹੱਥ : ਬਾਜਵਾ
NEXT STORY