Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, OCT 26, 2026

    9:21:12 PM

  • taxi drivers

    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ...

  • raid in punjab

    ਪੰਜਾਬ 'ਚ ਪੈ ਗਈ RAID! ਨਸ਼ਿਆਂ ਖ਼ਿਲਾਫ਼ ਕੇਂਦਰੀ...

  • punjab politics news

    ਪੰਜਾਬ ਦੀ ਸਿਆਸਤ 'ਚ ਹਲਚਲ ਤੇਜ਼! ਅਕਾਲੀ ਦਲ ਦੇ 2...

  • rahul gandhi punjab rally

    ਪੰਜਾਬ ਵਿਚ 'ਹਿਸਾਬ ਮੰਗੋ ਰੈਲੀ' ਨਾਲ ਚੋਣ ਮੁਹਿੰਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਫ਼ਲਤਾ ਦੀ ਦੌੜ ’ਚ, ਕਿਤੇ ਅਸੀਂ ਆਪਣੀ ਆਤਮਾ ਨਾ ਗੁਆ ਦੇਈਏ

BLOG News Punjabi(ਬਲਾਗ)

ਸਫ਼ਲਤਾ ਦੀ ਦੌੜ ’ਚ, ਕਿਤੇ ਅਸੀਂ ਆਪਣੀ ਆਤਮਾ ਨਾ ਗੁਆ ਦੇਈਏ

  • Edited By Harpreet Singh,
  • Updated: 26 Oct, 2026 04:26 PM
Blog
success
  • Share
    • Facebook
    • Tumblr
    • Linkedin
    • Twitter
  • Comment

ਜਿਵੇਂ-ਜਿਵੇਂ ਭਾਰਤ ਤਿਉਹਾਰਾਂ ਦੇ ਮੌਸਮ ’ਚ ਰੌਸ਼ਨੀ ਨਾਲ ਜਗਮਗਾਉਂਦਾ ਹੈ, ਬਾਜ਼ਾਰ ਖਚਾਖਚ ਭਰ ਜਾਂਦੇ ਹਨ, ਇਸ ਮਹਿੰਗਾਈ ’ਚ ਖ਼ਰੀਦਦਾਰੀ ਦੇ ਥੈਲੇ ਜਿੰਨੇ ਭਰੇ ਜਾ ਸਕਦੇ ਹਨ, ਓਨੇ ਭਰੇ ਹੁੰਦੇ ਹਨ, ਘਰ ਸਜ ਜਾਂਦੇ ਹਨ ਅਤੇ ਸਮਾਜਿਕ ਪ੍ਰੋਗਰਾਮਾਂ ਦੀ ਸੂਚੀ ਭਰ ਜਾਂਦੀ ਹੈ। ਦੀਵਾਲੀ ਅਤੇ ਉਸ ਨਾਲ ਜੁੜੇ ਤਿਉਹਾਰ ਸਾਡੇ ਜੀਵਨ ’ਚ ਉਤਸ਼ਾਹ, ਰੰਗ ਅਤੇ ਖ਼ੁਸ਼ੀਆਂ ਲੈ ਕੇ ਆਉਂਦੇ ਹਨ। ਪਰਿਵਾਰ ਮਿਲਦੇ ਹਨ, ਦੋਸਤ ਇਕੱਠੇ ਹੁੰਦੇ ਹਨ, ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਅਤੇ ਲੋਕ ਸਾਲ ਭਰ ਦੀ ਭੱਜ-ਦੌੜ ਦੇ ਵਿਚਾਲੇ ਕੁਝ ਦਿਨਾਂ ਦੇ ਆਨੰਦ ਦੀ ਉਡੀਕ ਕਰਦੇ ਹਨ।

ਪਰ ਰੌਸ਼ਨੀ, ਖ਼ਰੀਦਦਾਰੀ ਅਤੇ ਉਤਸਵਾਂ ਦੇ ਹੇਠਾਂ ਇਕ ਅਜਿਹਾ ਸਵਾਲ ਲੁਕਿਆ ਹੈ, ਜੋ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ-ਕੀ ਅਸੀਂ ਆਪਣੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਆਪਣੀ ਨੌਜਵਾਨ ਪੀੜ੍ਹੀ ਤੱਕ ਪਹੁੰਚਾ ਰਹੇ ਹਾਂ, ਜਾਂ ਅਸੀਂ ਇਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ, ਜਿਹੜੀ ਨਵੀਨਤਮ ਅੰਤਰਰਾਸ਼ਟਰੀ ਬ੍ਰਾਂਡਾਂ ਬਾਰੇ ਤਾਂ ਸਭ ਕੁਝ ਜਾਣਦੀ ਹੈ ਪਰ ਉਨ੍ਹਾਂ ਪਰੰਪਰਾਵਾਂ, ਕਹਾਣੀਆਂ ਅਤੇ ਸਿਧਾਂਤਾਂ ਬਾਰੇ ਬਹੁਤ ਘੱਟ, ਜਿਨ੍ਹਾਂ ਨੇ ਭਾਰਤ ਨੂੰ ਘੜਿਆ ਹੈ?

ਇਹ ਆਧੁਨਿਕਤਾ ਦੇ ਵਿਰੁੱਧ ਕੋਈ ਤਰਕ ਨਹੀਂ ਹੈ। ਇਹ ਨਾ ਤਾਂ ਪੱਛਮੀ ਪ੍ਰਭਾਵ ਵਿਰੁੱਧ ਕੋਈ ਸ਼ਿਕਾਇਤ ਹੈ ਅਤੇ ਨਾ ਹੀ ਨੌਜਵਾਨਾਂ ਨੂੰ ਦੁਨੀਆ ਤੋਂ ਮੂੰਹ ਮੋੜ ਲੈਣ ਦਾ ਕੋਈ ਸੱਦਾ ਹੈ। ਸਾਡੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨਾ ਹੀ ਹੋਵੇਗਾ। ਉਨ੍ਹਾਂ ਨੂੰ ਨਵੇਂ ਹੁਨਰ ਸਿੱਖਣੇ ਹੋਣਗੇ, ਤਕਨੀਕ ਨੂੰ ਅਪਣਾਉਣਾ ਹੋਵੇਗਾ, ਮੌਕਿਆਂ ਨੂੰ ਤਲਾਸ਼ਣਾ ਹੋਵੇਗਾ ਅਤੇ ਮਹਾਨ ਪ੍ਰਾਪਤੀਆਂ ਹਾਸਲ ਕਰਨ ਦੀ ਤਾਂਘ ਰੱਖਣੀ ਹੋਵੇਗੀ। ਭਾਰਤ ਆਪਣੀ ਨੌਜਵਾਨ ਪੀੜ੍ਹੀ ਨੂੰ ਅਤੀਤ ’ਚ ਬੱਝੇ ਰਹਿਣ ਲਈ ਕਹਿ ਕੇ ਤਰੱਕੀ ਨਹੀਂ ਕਰ ਸਕਦਾ ਪਰ ਜੜ੍ਹਾਂ ਤੋਂ ਬਿਨਾਂ ਤਰੱਕੀ ਸਮਾਜ ਨੂੰ ਆਪਣੀ ਪਛਾਣ ਪ੍ਰਤੀ ਭੁਲੇਖਾਪਾਊ ਅਤੇ ਆਪਣੀਆਂ ਕਦਰਾਂ-ਕੀਮਤਾਂ ਪ੍ਰਤੀ ਅਨਿਸ਼ਚਿਤ ਛੱਡ ਸਕਦੀ ਹੈ।

ਅੱਜ ਦੀ ਦੁਨੀਆ ਅਸਾਧਾਰਨ ਗਤੀ ਨਾਲ ਅੱਗੇ ਵਧ ਰਹੀ ਹੈ। ਸੋਸ਼ਲ ਮੀਡੀਆ ਰੁਝਾਨ ਤੈਅ ਕਰਦਾ ਹੈ, ਇਸ਼ਤਿਹਾਰ ਇੱਛਾਵਾਂ ਪੈਦਾ ਕਰਦੇ ਹਨ ਅਤੇ ਅੰਤਰਰਾਸ਼ਟਰੀ ਜੀਵਨਸ਼ੈਲੀ ਨੂੰ ਲਗਾਤਾਰ ਸਫ਼ਲਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਾਂਦਾ ਹੈ। ਨੌਜਵਾਨਾਂ ’ਤੇ ਇਕ ਖ਼ਾਸ ਤਰ੍ਹਾਂ ਦਿਸਣ, ਕੁਝ ਖ਼ਾਸ ਚੀਜ਼ਾਂ ਰੱਖਣ, ਫੈਸ਼ਨੇਬਲ ਥਾਵਾਂ ਦੀ ਯਾਤਰਾ ਕਰਨ ਅਤੇ ਜਨਤਕ ਸਵੀਕ੍ਰਿਤੀ ਲਈ ਆਪਣੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨ ਦਾ ਦਬਾਅ ਹੈ। ਇੱਥੋਂ ਤੱਕ ਕਿ ਤਿਉਹਾਰ, ਜੋ ਕਦੇ ਪਰਿਵਾਰਾਂ ਨੂੰ ਸਾਧਾਰਨ ਖ਼ੁਸ਼ੀਆਂ ’ਚ ਨਾਲ ਲਿਆਉਂਦੇ ਸਨ, ਹੁਣ ਉਤਸਵ ਦੇ ਪੈਮਾਨੇ, ਤੋਹਫ਼ਿਆਂ ਦੀ ਕੀਮਤ ਅਤੇ ਆਨਲਾਈਨ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਤਸਵੀਰਾਂ ਤੋਂ ਪਰਖੇ ਜਾਣ ਲੱਗੇ ਹਨ।

ਖ਼ੁਸ਼ੀ ਇਕ ਮੁਕਾਬਲਾ ਕਦੋਂ ਬਣ ਗਈ? ਕਿਸੇ ਤਿਉਹਾਰ ਦੀ ਮਹੱਤਤਾ ਖ਼ਰਚ ਤੋਂ ਕਦੋਂ ਆਂਕੀ ਜਾਣ ਲੱਗੀ? ਅਤੇ ਅਸੀਂ ਦੂਜਿਆਂ ਨੂੰ ਇਹ ਦਿਖਾਉਣ ’ਚ ਇੰਨੇ ਕਦੋਂ ਰੁੱਝ ਗਏ ਕਿ ਅਸੀਂ ਕਿੰਨਾ ਚੰਗਾ ਜੀਵਨ ਜਿਊਂਦੇ ਹਾਂ, ਕਿ ਅਸੀਂ ਇਹ ਭੁੱਲਣ ਲੱਗੇ ਕਿ ਅਸਲ ’ਚ ਚੰਗਾ ਜੀਵਨ ਕਿਵੇਂ ਜੀਵਿਆਂ ਜਾਂਦਾ ਹੈ? ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬਾਹਰੀ ਦਿਖਾਵਾ ਅੰਦਰੂਨੀ ਅਰਥ ਤੋਂ ਵੱਧ ਮਹੱਤਵਪੂਰਨ ਹੋ ਜਾਂਦਾ ਹੈ।

ਪੀੜ੍ਹੀਆਂ ਤੋਂ, ਭਾਰਤੀ ਤਿਉਹਾਰ ਅਜਿਹੇ ਸਬਕ ਦਿੰਦੇ ਰਹੇ ਹਨ ਜੋ ਰੀਤੀ-ਰਿਵਾਜਾਂ ਤੋਂ ਕਿਤੇ ਅੱਗੇ ਜਾਂਦੇ ਹਨ। ਦੀਵਾਲੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਰੌਸ਼ਨੀ ਹਨੇਰੇ ’ਤੇ ਜਿੱਤ ਪ੍ਰਾਪਤ ਕਰ ਸਕਦੀ ਹੈ, ਚੰਗਿਆਈ ਮਾਅਨੇ ਰੱਖਦੀ ਹੈ ਅਤੇ ਮੁਸ਼ਕਲ ਸਮੇਂ ’ਚ ਵੀ ਉਮੀਦ ਬਚੀ ਰਹਿਣੀ ਚਾਹੀਦੀ ਹੈ। ਸਾਡੇ ਤਿਉਹਾਰ ਉਦਾਰਤਾ, ਮੁਆਫ਼ੀ, ਸ਼ੁਕਰਗੁਜ਼ਾਰੀ, ਪਰਿਵਾਰਕ ਇਕਜੁੱਟਤਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਮਹੱਤਵ ਸਿਖਾਉਂਦੇ ਹਨ। ਇਹ ਕਦਰਾਂ-ਕੀਮਤਾਂ ਪੁਰਾਣੀਆਂ ਨਹੀਂ ਹਨ। ਮੁਕਾਬਲੇ, ਨਿੱਜੀ ਇੱਛਾਵਾਂ ਅਤੇ ਭੌਤਿਕ ਸਫ਼ਲਤਾ ਤੋਂ ਪ੍ਰੇਰਿਤ ਦੁਨੀਆ ’ਚ ਇਨ੍ਹਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੋ ਸਕਦੀ ਹੈ।

ਇਕ ਨੌਜਵਾਨ ਪ੍ਰਭਾਵਸ਼ਾਲੀ ਤਨਖਾਹ ਕਮਾ ਸਕਦਾ ਹੈ, ਕਿਸੇ ਬਹੁ-ਰਾਸ਼ਟਰੀ ਕੰਪਨੀ ’ਚ ਕੰਮ ਕਰ ਸਕਦਾ ਹੈ ਅਤੇ ਦੁਨੀਆ ਭਰ ਦੀ ਯਾਤਰਾ ਕਰ ਸਕਦਾ ਹੈ ਪਰ ਉਸ ਸਫ਼ਲਤਾ ਦਾ ਕੀ ਮੁੱਲ ਜੇ ਪਰਿਵਾਰ ਲਈ ਸਮਾਂ ਨਾ ਹੋਵੇ, ਬਜ਼ੁਰਗਾਂ ਦੀ ਕੋਈ ਚਿੰਤਾ ਨਾ ਹੋਵੇ ਅਤੇ ਸੰਘਰਸ਼ ਕਰਨ ਵਾਲਿਆਂ ਪ੍ਰਤੀ ਕੋਈ ਦਇਆ ਨਾ ਹੋਵੇ। ਜੇ ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਭਾਈਚਾਰਿਆਂ ਪ੍ਰਤੀ ਉਦਾਸੀਨ ਹੋ ਜਾਈਏ ਤਾਂ ਵਿਸ਼ਵ ਪੱਧਰ ’ਤੇ ਸਫ਼ਲ ਹੋਣ ਦਾ ਕੀ ਅਰਥ ਹੈ।

ਫਿਰ ਵੀ, ਸੱਭਿਆਚਾਰ ਸਿਰਫ਼ ਭਾਸ਼ਣਾਂ ਦੇ ਮਾਧਿਅਮ ਨਾਲ ਜਿਊਂਦਾ ਨਹੀਂ ਰਹਿ ਸਕਦਾ। ਇਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਤਾ-ਪਿਤਾ ਅਤੇ ਦਾਦਾ-ਦਾਦੀ ਦੀ ਹੈ। ਬੱਚਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਤਿਉਹਾਰ ਕਿਉਂ ਮਨਾਉਂਦੇ ਹਨ, ਉਨ੍ਹਾਂ ਦੇ ਰੀਤੀ-ਰਿਵਾਜ ਕੀ ਦਰਸਾਉਂਦੇ ਹਨ ਅਤੇ ਉਨ੍ਹਾਂ ਦੀਆਂ ਪਰੰਪਰਾਵਾਂ ਕਿਵੇਂ ਵਿਕਸਤ ਹੋਈਆਂ ਹਨ। ਘਰ ਸੱਭਿਆਚਾਰ ਦੀ ਪਹਿਲੀ ਪਾਠਸ਼ਾਲਾ ਹੈ। ਜੇ ਪਰਿਵਾਰਕ ਮੈਂਬਰ ਹਮੇਸ਼ਾ ਆਪਣੇ ਫ਼ੋਨ ’ਚ ਰੁੱਝੇ ਰਹਿੰਦੇ ਹਨ, ਜੇ ਗੱਲਬਾਤ ਦੀ ਥਾਂ ਸਕ੍ਰੀਨ ਲੈ ਲੈਂਦੀ ਹੈ ਅਤੇ ਜੇ ਤਿਉਹਾਰ ਖ਼ਰਚ ਕਰਨ ਦੇ ਮੌਕੇ ਮਾਤਰ ਬਣ ਕੇ ਰਹਿ ਜਾਂਦੇ ਹਨ, ਤਾਂ ਅਸੀਂ ਬੱਚਿਆਂ ਨੂੰ ਉਨ੍ਹਾਂ ਪਰੰਪਰਾਵਾਂ ’ਚ ਰੁਚੀ ਗੁਆ ਦੇਣ ਲਈ ਦੋਸ਼ ਨਹੀਂ ਦੇ ਸਕਦੇ ਜਿਨ੍ਹਾਂ ਦਾ ਉਨ੍ਹਾਂ ਨੇ ਕਦੇ ਸਾਰਥਕ ਅਨੁਭਵ ਹੀ ਨਹੀਂ ਕੀਤਾ।

ਸਕੂਲਾਂ ਨੂੰ ਵੀ ਨੌਜਵਾਨਾਂ ਦੀ ਉਨ੍ਹਾਂ ਦੀ ਵਿਰਾਸਤ ਨੂੰ ਸਮਝਣ ’ਚ ਮਦਦ ਕਰਨੀ ਚਾਹੀਦੀ ਹੈ। ਸਾਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ ਜੋ ਆਪਣੀ ਪਛਾਣ ਨੂੰ ਲੈ ਕੇ ਝਿਜਕ ਮਹਿਸੂਸ ਕੀਤੇ ਬਿਨਾਂ ਦੁਨੀਆ ਨਾਲ ਮੁਕਾਬਲਾ ਕਰ ਸਕਣ। ਨਾਲ ਹੀ, ਸੱਭਿਆਚਾਰ ਨੂੰ ਸੰਭਾਲਣ ਦਾ ਅਰਥ ਹਰ ਪਰੰਪਰਾ ਨੂੰ ਬਿਨਾਂ ਸੋਚੇ-ਸਮਝੇ ਸਵੀਕਾਰ ਕਰਨਾ ਨਹੀਂ ਹੈ। ਭਾਰਤ ਨੂੰ ਉਨ੍ਹਾਂ ਪ੍ਰਥਾਵਾਂ ਨੂੰ ਰੱਦ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਜੋ ਭੇਦਭਾਵ, ਅਸਮਾਨਤਾ ਜਾਂ ਅਨਾਦਰ ਨੂੰ ਬੜ੍ਹਵਾ ਦਿੰਦੀਆਂ ਹਨ। ਸਾਡੀ ਵਿਰਾਸਤ ਉਦੋਂ ਸਭ ਤੋਂ ਮਜ਼ਬੂਤ ਹੁੰਦੀ ਹੈ, ਜਦੋਂ ਇਸ ਦੇ ਸਭ ਤੋਂ ਉੱਤਮ ਮੁੱਲ-ਮਨੁੱਖੀ ਮਾਣ, ਨਿਰਪੱਖਤਾ, ਦਿਆਲਤਾ ਅਤੇ ਆਪਸੀ ਆਦਰ-ਸਾਡਾ ਮਾਰਗਦਰਸ਼ਨ ਕਰਦੇ ਹਨ। ਸੱਭਿਆਚਾਰ ਨੂੰ ਆਜ਼ਾਦ ਵਿਚਾਰ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਉਸ ਦਾ ਦਮਨ ਨਹੀਂ।

ਇਸ ਤਿਉਹਾਰੀ ਮੌਸਮ ’ਚ, ਸਾਨੂੰ ਉਨ੍ਹਾਂ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਜੋ ਮਹਿੰਗੇ ਤਿਉਹਾਰਾਂ ਦਾ ਖ਼ਰਚ ਨਹੀਂ ਚੁੱਕ ਸਕਦੇ। ਕਿਸੇ ਸੰਘਰਸ਼ ਕਰ ਰਹੇ ਪਰਿਵਾਰ ਪ੍ਰਤੀ ਥੋੜ੍ਹੀ ਜਿਹੀ ਉਦਾਰਤਾ, ਕਿਸੇ ਬਜ਼ੁਰਗ ਗੁਆਂਢੀ ਪ੍ਰਤੀ ਇਕ ਵਿਚਾਰਸ਼ੀਲ ਭਾਵ ਜਾਂ ਕਿਸੇ ਸਥਾਨਕ ਕਾਰੀਗਰ ਨੂੰ ਸਮਰਥਨ ਦੇਣਾ, ਕਿਸੇ ਤਿਉਹਾਰ ਨੂੰ ਇਕ ਹੋਰ ਮਹਿੰਗੀ ਖ਼ਰਚੀਲੀ ਖ਼ਰੀਦਦਾਰੀ ਦੀ ਤੁਲਨਾ ’ਚ ਕਿਤੇ ਵੱਧ ਡੂੰਘਾ ਅਰਥ ਦੇ ਸਕਦਾ ਹੈ। ਉਤਸਵ ਦੀ ਸੱਚੀ ਭਾਵਨਾ ਸਿਰਫ ਇਸ ’ਚ ਨਹੀਂ ਹੈ ਕਿ ਅਸੀਂ ਕੀ ਪਾਉਂਦੇ ਹਾਂ, ਸਗੋਂ ਇਸ ’ਚ ਹੈ ਕਿ ਅਸੀਂ ਕੀ ਸਾਂਝਾ ਕਰਦੇ ਹਾਂ।

ਭਾਰਤ ਬਦਲ ਰਿਹਾ ਹੈ ਅਤੇ ਇਸ ਦੇ ਨੌਜਵਾਨਾਂ ਨੂੰ ਵੀ ਇਸ ਦੇ ਨਾਲ ਬਦਲਣਾ ਹੋਵੇਗਾ। ਉਨ੍ਹਾਂ ਨੂੰ ਸਵਾਲ ਪੁੱਛਣ, ਨਵਾਚਾਰ ਕਰਨ, ਯਾਤਰਾ ਕਰਨ, ਸੁਪਨੇ ਦੇਖਣ ਅਤੇ ਸਫ਼ਲ ਹੋਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਕਿਸੇ ਵਿਅਕਤੀ ਦੀ ਪਛਾਣ ਉਨ੍ਹਾਂ ਬ੍ਰਾਂਡਾਂ ਤੋਂ ਨਹੀਂ ਬਣਦੀ ਜੋ ਉਹ ਪਹਿਨਦੇ ਹਨ, ਉਨ੍ਹਾਂ ਦੇਸ਼ਾਂ ਤੋਂ ਨਹੀਂ ਬਣਦੀ ਜਿੱਥੇ ਉਹ ਜਾਂਦੇ ਹਨ ਜਾਂ ਉਨ੍ਹਾਂ ਲੋਕਾਂ ਦੀ ਗਿਣਤੀ ਤੋਂ ਨਹੀਂ ਬਣਦੀ ਜੋ ਉਨ੍ਹਾਂ ਨੂੰ ਆਨਲਾਈਨ ਫ਼ਾਲੋਅ ਕਰਦੇ ਹਨ, ਇਹ ਉਨ੍ਹਾਂ ਦੇ ਚਰਿੱਤਰ, ਉਨ੍ਹਾਂ ਦੇ ਰਿਸ਼ਤਿਆਂ ਅਤੇ ਉਨ੍ਹਾਂ ਕਦਰਾਂ-ਕੀਮਤਾਂ ਤੋਂ ਆਕਾਰ ਲੈਂਦੀ ਹੈ, ਜਿਨ੍ਹਾਂ ਦਾ ਉਹ ਉਦੋਂ ਪਾਲਣ ਕਰਦੇ ਹਨ, ਜਦੋਂ ਉਨ੍ਹਾਂ ਨੂੰ ਕੋਈ ਨਹੀਂ ਦੇਖ ਰਿਹਾ ਹੁੰਦਾ।

ਜਿਵੇਂ ਹੀ ਇਸ ਤਿਉਹਾਰੀ ਮੌਸਮ ’ਚ ਦੀਪ ਜਗਾਏ ਜਾਣ, ਆਓ ਅਸੀਂ ਖ਼ੁਦ ਤੋਂ ਪੁੱਛੀਏ ਕਿ ਅਸੀਂ ਅਗਲੀ ਪੀੜ੍ਹੀ ਲਈ ਕੀ ਛੱਡ ਕੇ ਜਾ ਰਹੇ ਹਾਂ। ਕੀ ਅਸੀਂ ਉਨ੍ਹਾਂ ਨੂੰ ਸਿਰਫ ਭੌਤਿਕ ਇੱਛਾਵਾਂ ਦੇ ਰਹੇ ਹਾਂ, ਜਾਂ ਅਸੀਂ ਉਨ੍ਹਾਂ ਨੂੰ ਆਪਣੇਪਣ ਦਾ ਅਹਿਸਾਸ ਵੀ ਦੇ ਰਹੇ ਹਾਂ? ਕੀ ਅਸੀਂ ਉਨ੍ਹਾਂ ਨੂੰ ਸਿਰਫ ਰੋਜ਼ੀ-ਰੋਟੀ ਕਮਾਉਣ ਲਈ ਤਿਆਰ ਕਰ ਰਹੇ ਹਾਂ, ਜਾਂ ਉਨ੍ਹਾਂ ਨੂੰ ਮਾਣ ਅਤੇ ਉਦੇਸ਼ ਨਾਲ ਜਿਊਣਾ ਸਿਖਾਉਣ ’ਚ ਮਦਦ ਕਰ ਰਹੇ ਹਾਂ?

ਸਾਡੇ ਨੌਜਵਾਨਾਂ ਨੂੰ ਦੁਨੀਆ ਜਿੱਤਣ ਦਿਓ ਪਰ ਇਸ ਪ੍ਰਕਿਰਿਆ ’ਚ ਉਨ੍ਹਾਂ ਨੂੰ ਖ਼ੁਦ ਨਾ ਗੁਆਉਣ ਦੇਣ। ਉਹ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲਾ ਕਰਨ ਦਾ ਆਤਮ-ਵਿਸ਼ਵਾਸ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਵਿਵੇਕ ਲੈ ਕੇ ਅੱਗੇ ਵਧਣ। ਕਿਉਂਕਿ ਸਭ ਤੋਂ ਵੱਡੀ ਪ੍ਰਾਪਤੀ ਸਿਰਫ ਬਦਲਦੀ ਦੁਨੀਆ ’ਚ ਸਫ਼ਲ ਹੋਣਾ ਨਹੀਂ, ਸਗੋਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਗੁਆਏ ਬਿਨਾਂ ਸਫ਼ਲ ਹੋਣਾ ਹੈ ਜੋ ਸਾਨੂੰ ਇਨਸਾਨ ਬਣਾਉਂਦੀਆਂ ਹਨ।

—ਦੇਵੀ ਐੱਮ. ਚੇਰੀਅਨ

  • Success
  • Our Soul

ਦੇਸ਼ ’ਚ ‘ਜਿਗੋਲੋ’ ਦਾ ਚਿੰਤਾਜਨਕ ਟ੍ਰੈਂਡ

NEXT STORY

Stories You May Like

  • cjp target
    ਸੀ.ਜੇ.ਪੀ. ਨੇ ਆਪਣੀ ਸਮਰੱਥਾ ਤੋਂ ਕਿਤੇ ਵੱਡਾ ਨਿਸ਼ਾਨਾ ਚੁਣ ਲਿਆ
  • race to buy reliance shares as soon as jio ipo dates come  price jumps 3 percent
    ਜੀਓ IPO ਦੀਆਂ ਤਰੀਕਾਂ ਆਉਂਦੇ ਹੀ ਰਿਲਾਇੰਸ ਸ਼ੇਅਰਾਂ ਨੂੰ ਖਰੀਦਣ ਦੀ ਦੌੜ, ਕੀਮਤ ’ਚ 3 ਫੀਸਦੀ ਉਛਾਲ
  • those with the pisces zodiac sign will find success
    ਮੀਨ ਰਾਸ਼ੀ ਵਾਲਿਆਂ ਨੂੰ ਸਰਕਾਰੀ ਤੇ ਗੈਰ-ਸਰਕਾਰੀ ਕੰਮਾਂ ’ਚ ਸਫ਼ਲਤਾ ਮਿਲੇਗੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • could it be that you are using a fake whatsapp
    ਕਿਤੇ ਤੁਸੀਂ ਤਾਂ ਨਹੀਂ ਚਲਾ ਰਹੇ ਨਕਲੀ WhatsApp ? ਖਾਲੀ ਨਾ ਕਰਵਾ ਬੈਠਿਓ ਆਪਣਾ ਅਕਾਊਂਟ
  • some youths are losing their lives in the pursuit of making reels
    ‘ਰੀਲ ਬਣਾਉਣ ਦੇ ਚੱਕਰ ’ਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ ਮੁਲਜ਼ਮ ਕਾਬੂ
  • ranjeev puri assembly speaker
    ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ
  • kerala born nithya raman
    ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ
  • taxi drivers
    ਭਾਰਤੀ ਕਾਰ ਡਰਾਈਵਰਾਂ ਲਈ UAE ਦੀ ਟੈਕਸੀ ਕੰਪਨੀ 'ਚ ਨਿਕਲੀਆਂ ਨੌਕਰੀਆਂ ! 1 ਲੱਖ...
  • long power cuts punjab tomorrow
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ...
  • punjab weather heavy rain storm alert
    ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
  • man posing as a police officer robs a migrant near nurpur adda
    ਜਲੰਧਰ : ਨਕਲੀ ਪੁਲਸ ਮੁਲਾਜ਼ਮ ਬਣ ਕੇ ਆਇਆ ਠੱਗ, ਦਿਨ-ਦਿਹਾੜੇ ਕਰ ਗਿਆ ਵੱਡਾ ਕਾਂਡ
  • association should boycott chemists who sell intoxicating drugs
    ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦਾ ਐਸੋਸੀਏਸ਼ਨ ਨੂੰ ਕਰਨਾ ਚਾਹੀਦੈ ਬਾਈਕਾਟ
  • thieves fled with a woman  s jewellery
    ਜਲੰਧਰ 'ਚ ਬਜ਼ੁਰਗ ਦੀ ਮਦਦ ਕਰਨੀ ਔਰਤ ਨੂੰ ਪਈ ਮਹਿੰਗੀ! ਮਿੰਟਾਂ 'ਚ ਲੁੱਟੇ ਗਏ...
  • traffic lights damage in jalandhar city
    ਏਸ਼ੀਅਨ ਹਾਕੀ ਚੈਂਪੀਅਨਸ਼ਿਪ ਦੇ ਵਿਚਕਾਰ ਸ਼ਹਿਰ ਦੀਆਂ ਵਧੇਰੇ ਟ੍ਰੈਫਿਕ ਲਾਈਟਾਂ...
  • punjabi boys in france
    ਫਰਾਂਸ 'ਚ 2 ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਰੋ-ਰੋ ਮਾਪਿਆਂ ਦਾ ਬੁਰਾ ਹਾਲ
Trending
Ek Nazar
trilateral talks

ਯੂਕਰੇਨ, ਅਮਰੀਕਾ ਅਤੇ ਰੂਸ ਨਵੰਬਰ 'ਚ ਕਰਨਗੇ ਤਿੰਨ-ਪੱਖੀ ਗੱਲਬਾਤ , ਜ਼ੇਲੇਂਸਕੀ...

shehbaz sharif to visit russia

ਪਾਕਿਸਤਾਨੀ PM ਸ਼ਾਹਬਾਜ਼ ਸ਼ਰੀਫ਼ ਆਉਣ ਵਾਲੇ ਹਫ਼ਤਿਆਂ 'ਚ ਜਾਣਗੇ ਰੂਸ

incident with newlywed woman

ਪਾਕਿਸਤਾਨ 'ਚ ਨਵ-ਵਿਆਹੁਤਾ ਦਾ ਗੋਲੀ ਮਾਰ ਕੇ ਕਤਲ, ਵਿਆਹ ਦਾ ਪ੍ਰਸਤਾਵ ਠੁਕਰਾਉਣ...

former prime minister yasuo fukuda

ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਯਾਸੂਓ ਫੁਕੁਦਾ ਨੇ 90 ਸਾਲ ਦੀ ਉਮਰ 'ਚ ਲਿਆ...

jasdeep singh jassi honoured

ਡਾ: ਜਸਦੀਪ ਸਿੰਘ ਜੱਸੀ  ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’...

ballarat diwali mela

ਬੈਲਰੈਟ ਦੀਵਾਲੀ ਮੇਲੇ 'ਚ ਗਾਇਕੀ ਤੇ ਲੋਕ ਨਾਚਾਂ ਦਾ ਰੰਗ, ਨਾਮਵਰ ਸ਼ਖ਼ਸੀਅਤਾਂ ਨੇ...

love gill  s character torn to shreds on national tv

ਨੈਸ਼ਨਲ ਟੀਵੀ 'ਤੇ ਉੱਡੀਆਂ ਲਵ ਗਿੱਲ ਦੇ ਕਰੈਕਟਰ ਦੀਆਂ ਧੱਜੀਆਂ ! ਧੀ ਦੀ ਹਾਲਤ ਦੇਖ...

karva chauth fasting women clothes

ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ...

shampoo causes a major commotion at home family domestic dispute

'ਸ਼ੈਂਪੂ' ਨੇ ਘਰ 'ਚ ਪਾ 'ਤਾ ਪੁਆੜਾ! ਪਤੀ ਪੁੱਜਾ ਹਸਪਤਾਲ, ਪੰਜਾਬ ਦਾ ਇਹ ਪੂਰਾ...

van falls into a gorge

ਪੰਜਾਬ ਸੂਬੇ 'ਚ ਖੱਡ 'ਚ ਡਿੱਗੀ ਬੇਕਾਬੂ ਵੈਨ, ਇਕੋ ਪਰਿਵਾਰ ਦੇ 7 ਮੈਂਬਰਾਂ ਦੀ...

us colleges

ਚੀਨੀ ਸੰਸਥਾਵਾਂ ਨਾਲ ਸਬੰਧ ਤੋੜ ਰਹੇ ਅਮਰੀਕੀ ਕਾਲਜ ; ਪੈਂਟਾਗਨ ਦੇ ਦਬਾਅ ਤੋਂ ਬਾਅਦ...

yograj singh gives health after heart surgery

'ਮੌਤ ਦੇ ਮੂੰਹ 'ਚੋਂ ਮੁੜ ਕੇ ਆਇਆਂ...' ਯੋਗਰਾਜ ਸਿੰਘ ਨੇ ਦਿੱਤੀ ਹੈਲਥ ਅਪਡੇਟ

gold silver rate

ਮੁੜ ਵਧੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਹੁਣ ਕਿੰਨੇ 'ਚ ਮਿਲ ਰਿਹੈ 24 ਤੇ...

virat kohli  anushka sharma attend krishna das  kirtan in mumbai

ਸੰਗੀਤਕਾਰ ਕ੍ਰਿਸ਼ਨਾ ਦਾਸ ਦੇ ਭਜਨਾਂ 'ਤੇ ਝੂਮੇ ਵਿਰਾਟ-ਅਨੁਸ਼ਕਾ, ਦੇਖੋ ਵੀਡੀਓ

stock market

ਗੋਤਾ ਲਾਉਣ ਮਗਰੋਂ ਸ਼ੇਅਰ ਬਾਜ਼ਾਰ ਨੇ ਫੜੀ ਰਫ਼ਤਾਰ ! ਇਨ੍ਹਾਂ ਸ਼ੇਅਰਾਂ 'ਚ ਦਿਖੀ ਸਭ...

a golden period begins for those of these 5 zodiac signs

ਇਨ੍ਹਾਂ 5 ਰਾਸ਼ੀਆਂ ਵਾਲਿਆਂ ਦਾ GOLDEN PERIOD ਸ਼ੁਰੂ! ਵਰ੍ਹੇਗਾ ਨੋਟਾਂ ਦਾ ਮੀਂਹ,...

bangladesh sought details

ਬੰਗਲਾਦੇਸ਼ ਨੇ ਸਾਊਦੀ ਅਰਬ 'ਚ ਦੋ ਬੰਗਲਾਦੇਸ਼ੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ...

araghchi  statement

ਜੰਗ ਦੀਆਂ ਨਵੀਆਂ ਧਮਕੀਆਂ ਵਿਚਾਲੇ ਈਰਾਨੀ ਵਿਦੇਸ਼ ਮੰਤਰੀ ਦਾ ਬਿਆਨ ਆਇਆ ਸਾਹਮਣੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • people deprived of freedom food and fuel rise up in protest
      ਆਜ਼ਾਦੀ, ਭੋਜਨ ਅਤੇ ਈਂਧਨ ਤੋਂ ਵਾਂਝੇ ਲੋਕ ਵਿਰੋਧ ’ਚ ਉੱਠ ਖੜ੍ਹੇ ਹੁੰਦੇ ਹਨ
    • public interest and positive decisions by the judiciary
      ‘ਨਿਆਂਪਾਲਿਕਾ ਵਲੋਂ’ ਜਨ-ਹਿੱਤ ਅਤੇ ਸਕਾਰਾਤਮਕ ਫ਼ੈਸਲੇ!
    • congress sp seats
      ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ-ਸਪਾ ਵਿਚਾਲੇ ਗੱਲਬਾਤ ਜਾਰੀ
    • india s new agricultural story a decade of change
      ਭਾਰਤ ਦੀ ਖੇਤੀਬਾੜੀ ਗਾਥਾ ਦਾ ਨਵਾਂ ਰੂਪ : ਪਰਿਵਰਤਨ ਦਾ ਇਕ ਦਹਾਕਾ
    • paris lesson
      ਪੈਰਿਸ ਸੜ ਰਿਹਾ ਹੈ, ਜਿਸ ਵਿਚ ਲੁਕਿਆ ਹੈ ਇਕ ਵਿੱਤੀ ਸਬਕ
    • water saving
      ਪਾਣੀ ਬਚਾਉਣਾ ਹੁਣ ਸਭ ਤੋਂ ਵੱਡੀ ਜ਼ਿੰਮੇਵਾਰੀ
    • need to take steps to address the stress being experienced by members
      ‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ...
    • strict measures needed against mobile phone noise in public transport
      ਜਨਤਕ ਆਵਾਜਾਈ ’ਚ ਮੋਬਾਈਲ ਦੇ ਰੌਲੇ ’ਤੇ ਸਖ਼ਤੀ ਜ਼ਰੂਰੀ
    • your claim can be cashless  but not cheap
      ਤੁਹਾਡਾ ਕਲੇਮ ‘ਕੈਸ਼ਲੈੱਸ’ ਹੋ ਸਕਦਾ ਹੈ, ਪਰ ਸਸਤਾ ਨਹੀਂ
    • reality shows the drug of popularity being sold to the youth
      ਰਿਐਲਿਟੀ ਸ਼ੋਅਜ਼ : ਨੌਜਵਾਨਾਂ ਨੂੰ ਵੇਚਿਆ ਜਾ ਰਿਹਾ ਲੋਕਪ੍ਰਿਯਤਾ ਦਾ ਨਸ਼ਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +