ਮੁੰਬਈ - ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਨੇ ਇਥੇ ਮਸ਼ਹੂਰ ਸਟੈਂਡਫੋਰਡ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ। ਦੱਸਿਆ ਜਾਂਦਾ ਹੈ ਕਿ ਸਟੈਂਡਫੋਰਡ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਹਾਲ ਹੀ ਵਿਚ ਕੁਝ ਅਜਿਹੀਆਂ ਮਸ਼ਹੂਰ ਹਸਤੀਆਂ ਨੂੰ ਮਿਲਣ ਪਹੁੰਚੇ ਸਨ, ਜਿਨ੍ਹਾਂ ਨੇ ਕੈਰੀਅਰ ਵਿਚ ਬਹੁਤ ਵਧੀਆ ਕੰਮ ਕਰਕੇ ਆਪਣੇ ਲਈ ਵੱਖਰਾ ਮੁਕਾਮ ਬਣਾਇਆ ਹੈ। ਉਨ੍ਹਾਂ ਦੀ ਇਸ ਇੱਛਾ ਸੂਚੀ ਵਿਚ ਸ਼ਾਹਰੁਖ ਦਾ ਨਾਂ ਟਾਪ 'ਤੇ ਸੀ। ਵਿਦਿਆਰਥੀਆਂ ਨੂੰ ਸ਼ਾਹਰੁਖ ਨਾਲ ਮਿਲਣ ਦੀ ਜਿੰਨੀ ਉਤਸੁਕਤਾ ਸੀ, ਸ਼ਾਹਰੁਖ ਵੀ ਉਨੇ ਹੀ ਉਤਸੁਕ ਸਨ।
ਆਮਿਰ ਹੀ ਨਹੀਂ ਰਣਬੀਰ ਵੀ ਹਨ 'ਪੀਕੇ' 'ਚ ਏਲੀਅਨ!
NEXT STORY