ਨਵੀਂ ਦਿੱਲੀ- ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਲੰਮੇ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ ਪੀਕੇ ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਉਂਝ ਤਾਂ ਇਸ ਫਿਲਮ 'ਚ ਆਮਿਰ ਖਾਨ ਨਾਲ ਅਨੁਸ਼ਕਾ ਸ਼ਰਮਾ, ਸੁਸ਼ਾਂਤ ਸਿੰਘ ਰਾਜਪੂਤ, ਬੋਮਨ ਈਰਾਨੀ ਤੇ ਸੌਰਭ ਸ਼ੁਕਲਾ ਦੇ ਕਿਰਦਾਰ ਬਾਰੇ ਤਾਂ ਸਾਰੇ ਜਾਣਦੇ ਹਨ ਪਰ ਜੇਕਰ ਤੁਹਾਨੂੰ ਇਸ ਫਿਲਮ 'ਚ ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਰਾਕਸਟਾਰ ਭਾਵ ਰਣਬੀਰ ਕਪੂਰ ਦੀ ਝਲਕ ਮਿਲ ਜਾਵੇ ਤਾਂ ਤੁਸੀਂ ਹੈਰਾਨ ਨਾ ਹੋਣਾ।
ਖਬਰਾਂ ਦੀ ਮੰਨੀਏ ਤਾਂ ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਵੀ ਪੀਕੇ 'ਚ ਨਜ਼ਰ ਆਉਣ ਵਾਲੇ ਹਨ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਰਣਬੀਰ ਕਪੂਰ ਦਾ ਇਸ ਫਿਲਮ 'ਚ ਕੈਮਿਓ ਹੈ। ਇਸ ਵਿਚ ਰਣਬੀਰ ਕਪੂਰ ਵੀ ਆਮਿਰ ਖਾਨ ਵਾਂਗ ਏਲੀਅਨ ਬਣੇ ਹੀ ਨਜ਼ਰ ਆ ਰਹੇ ਹਨ। ਦਰਸ਼ਕਾਂ ਦਾ ਰੋਮਾਂਚ ਬਣਾਈ ਰੱਖਣ ਲਈ ਅਜਿਹਾ ਕੀਤਾ ਗਿਆ ਹੈ।
ਤਾਂ ਹੁਣ ਵਿਸ਼ਵ ਸੁੰਦਰੀਆਂ ਨਹੀਂ ਪਹਿਨ ਸਕਣਗੀਆਂ ਬਿਕਨੀ
NEXT STORY