ਨਵੀਂ ਦਿੱਲੀ - ਸੁਪਰਸਟਾਰ ਸਲਮਾਨ ਖਾਨ ਅਤੇ ਪ੍ਰਿਯੰਕਾ ਚੋਪੜਾ ਦੋਵੇਂ ਹੀ ਵਿਆਹ ਕਰਵਾਉਣਾ ਚਾਹੁੰਦੇ ਹਨ। ਸਲਮਾਨ ਦਾ ਕਹਿਣਾ ਹੈ ਕਿ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਨਵੇਂ ਸਾਲ ਵਿਚ 'ਤਿੰਨੇ ਖਾਨਾਂ' ਦੀ ਮੌਜੂਦਗੀ ਵਾਲੀ ਫਿਲਮ ਵਿਚ ਕੰਮ ਕਰਨ ਦੀ ਥਾਂ ਉਹ ਆਪਣੇ ਵਿਆਹ ਵਿਚ ਰੁੱਝਾ ਹੋਵੇਗਾ। ਪ੍ਰਿਯੰਕਾ ਚੋਪੜਾ ਨੂੰ ਹਾਲੇ ਤੱਕ ਉਸਦਾ ਜੀਵਨ ਸਾਥੀ ਨਹੀਂ ਮਿਲਿਆ ਹੈ। ਉਹ ਅੱਜ-ਕਲ ਆਪਣੇ ਲਈ ਮਿਸਟਰ ਰਾਈਟ ਦੀ ਭਾਲ ਕਰ ਰਹੀ ਹੈ। ਹੁਣ ਤੱਕ ਜੋ ਲੜਕੇ ਮਿਲੇ, ਉਹ ਉਸ ਨੂੰ ਪਸੰਦ ਨਹੀਂ ਆਏ ਪਰ ਹੁਣ ਉਹ ਵਿਆਹ ਕਰਵਾਉਣ ਲਈ ਤਿਆਰ ਹੈ ਅਤੇ ਛੇਤੀ ਹੀ ਉਸ ਦਾ ਕੋਈ ਹਮਸਫਰ ਬਣ ਸਕਦਾ ਹੈ। ਸਲਮਾਨ ਵੀਰਵਾਰ ਨੂੰ ਮੁੰਬਈ ਵਿਚ ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡਸ 2014 ਵਿਚ ਮੌਜੂਦ ਸਨ।
ਸਟੈਂਡਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਮਿਲੇ ਸ਼ਾਹਰੁਖ ਖਾਨ
NEXT STORY