ਮੁੰਬਈ - ਬਾਲੀਵੁੱਡ ਦੀ ਬੇਬੀ ਡਾਲ ਸੰਨੀ ਲਿਓਨ ਦਾ ਕਹਿਣਾ ਹੈ ਕਿ ਬਾਲੀਵੁੱਡ ਵਿਚ ਉਹ ਸਿਰਫ ਸਲਮਾਨ ਖਾਨ ਕਾਰਨ ਹੀ ਹੈ। ਸੰਨੀ ਨੇ ਸਾਲ 2012 ਵਿਚ ਪ੍ਰਦਰਸ਼ਿਤ ਫਿਲਮ 'ਜਿਸਮ 2' ਨਾਲ ਬਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਉਸਨੇ ਸਲਮਾਨ ਖਾਨ ਦੇ ਰਿਐਲਟੀ ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲਿਆ ਸੀ। ਲਿਓਨ ਫਿਲਮ ਇੰਡਸਟਰੀ ਵਿਚ ਆਪਣੀ ਪਛਾਣ ਬਣਾ ਰਹੀ ਹੈ। ਗੂਗਲ ਸਰਚ ਵਿਚ ਇਸ ਸਾਲ ਉਸ ਨੂੰ ਸਭ ਤੋਂ ਵੱਧ ਵਾਰ ਸਰਚ ਕੀਤਾ ਗਿਆ। ਲਿਓਨ ਨੇ ਕਿਹਾ ਕਿ ਉਸ ਦੀ ਦਿਲੀ ਇੱਛਾ ਹੈ ਕਿ ਇਕ ਦਿਨ ਉਹ ਸਲਮਾਨ ਨਾਲ ਕੰਮ ਕਰੇ। ਸਲਮਾਨ ਇਕ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਮੈਨੂੰ ਬਿੱਗ ਬੌਸ ਦੌਰਾਨ ਕਾਫੀ ਉਤਸ਼ਾਹਿਤ ਕੀਤਾ। ਉਨ੍ਹਾਂ ਤੋਂ ਮਿਲੇ ਉਤਸ਼ਾਹ ਕਾਰਨ ਹੀ ਮੈਂ ਅੱਜ ਬਾਲੀਵੁੱਡ ਵਿਚ ਇਸ ਮੰਜ਼ਿਲ 'ਤੇ ਪਹੁੰਚੀ ਹਾਂ।
ਸਲਮਾਨ ਦਾ 2015 ਵਿਚ ਵਿਆਹ ਕਰਵਾਉਣ ਦਾ ਇਰਾਦਾ
NEXT STORY