ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਣਬੀਰ ਦੀ ਆਉਣ ਵਾਲੀ ਫਿਲਮ 'ਰਾਅ' ਦਾ ਪਹਿਲਾ ਗਾਣਾ 'ਸੂਰਜ ਡੂਬਾ ਹੈ ਯਾਰੋ' ਰਿਲੀਜ਼ ਹੋ ਗਿਆ ਹੈ। ਇਸ ਫਿਲਮ 'ਚ ਰਣਬੀਰ ਕਪੂਰ, ਅਰਜੁਨ ਕਪੂਰ ਅਤੇ ਜੈਕਲੀਨ ਫਰਨਾਡੀਜ਼ ਮੁੱਖ ਭੂਮਿਕਾਵਾਂ 'ਚ ਹਨ। ਇਹ ਇਕ ਪਾਰਟੀ ਗਾਣਾ ਹੈ। ਇਸ ਗਾਣੇ 'ਚ ਜੈਕਲੀਨ ਫਰਨਾਡੀਜ਼ ਨੇ ਖੂਬ ਡਾਂਸ ਕੀਤਾ ਹੈ। ਸੂਰਜ ਡੂਬਾ ਹੈ ਯਾਰੋ, ਦੋ ਘੰਟੇ ਨਸ਼ੇ ਕੇ ਮਾਰੋ ਗਮ ਤੁਮ ਭੁਲਾ ਦੋ ਸਾਰੇ ਸੰਸਾਰ ਕੇ' ਇਸ ਗੀਤ ਦੇ ਬੋਲ ਦਾ ਸੰਦੇਸ਼ ਵੀ ਸਾਫ ਹੈ, ਮਤਲਬੀ ਹੋ ਕੇ ਇੰਜੁਆਏ ਕਰੇਂ, ਇਸ ਗਾਣੇ 'ਚ ਤਿੰਨੋਂ ਕਲਾਕਾਰ ਨਜ਼ਰ ਆ ਰਹੇ ਹਨ। ਉਂਝ ਇਹ ਵਿਜ਼ੁਅਲ ਲਵ ਟ੍ਰੈਂਗਲ ਵੱਲ ਇਸ਼ਾਰਾ ਕਰ ਰਹੇ ਹਨ। ਤਾਹਨੂੰ ਦੱਸ ਦਈਏ ਇਹ ਫਿਲਮ 13 ਫਰਵਰੀ 2015 ਨੂੰ ਰਿਲੀਜ਼ ਹੋਵੇਗੀ। ਟੀ-ਸੀਰੀਜ਼ ਦੇ ਬੈਨਰ ਹੇਠਾਂ ਬਣੀ ਇਸ ਫਿਲਮ ਨੂੰ ਵਿਕਰਮਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਰੋਮਾਂਸ, ਐਕਸ਼ਨ ਅਤੇ ਥ੍ਰੀਲਰ ਹੈ।
ਬਿਨ੍ਹਾਂ ਮੇਕਅਪ ਤੋਂ ਰਹਿਣਾ ਪਸੰਦ ਕਰਦੀ ਹੈ ਵਿਕਟੋਰੀਆ ਬੇਕਹਮ
NEXT STORY