ਲਾਸ ਏਂਜਲਸ- ਆਪਣੇ ਖਾਸ ਸਟਾਈਲ ਲਈ ਪ੍ਰਸਿੱਧ ਬ੍ਰਿਟੇਨ ਦੀ ਗਾਇਕਾ ਅਤੇ ਫੈਸ਼ਨ ਡਿਜ਼ਾਇਨਰ ਵਿਕਟੋਰੀਆ ਬੇਕਹਮ ਦਾ ਕਹਿਣਾ ਹੈ ਕਿ ਹੈ ਉਨ੍ਹਾਂ ਨੂੰ ਬਿਨ੍ਹਾਂ ਮੇਕਅਪ ਦੇ ਰਹਿਣਾ ਚੰਗਾ ਲੱਗਦਾ ਹੈ। ਯੂ. ਐੱਸ. ਮੈਗਜ਼ੀਨ ਦੀ ਖਬਰ ਮੁਤਾਬਕ, ਮਸ਼ਹੂਰ ਫੁੱਟਬਾਲ ਖਿਡਾਰੀ ਡੇਵਿਡ ਬੇਕਹਮ ਦੀ ਪਤਨੀ ਵਿਕਟੋਰੀਆ ਨੇ ਕਿਹਾ ਕਿ ਉਨ੍ਹਾਂ ਲਈ ਚੰਗਾ ਦਿਨ ਉਹ ਹੁੰਦਾ ਹੈ। ਜਦੋਂ ਉਹ ਘਰ 'ਚ ਆਪਣੇ ਆਰਾਮਦਾਇਕ ਕੱਪੜੇ ਪਹਿਨਦੀ ਹੈ ਅਤੇ ਆਪਣੀ ਕਿਤਾਬ ਪੜਦੀ ਹੈ।
ਵਿਕਟੋਰੀਆ ਨੇ ਕਿਹਾ, ''ਮੈਨੂੰ ਅਜਿਹਾ ਦਿਨ ਪਸੰਦ ਹੈ। ਜਦੋਂ ਮੈਂ ਆਪਣੇ ਘਰ 'ਚ ਇਧਰ-ਉਧਰ ਆਰਾਮਦਾਇਕ ਕੱਪੜਿਆਂ ਤੋਂ ਘੁੰਮਦੀ ਹਾਂ ਅਤੇ ਉਨ੍ਹਾਂ ਕਿਤਾਬਾਂ ਨੂੰ ਚੁੱਕਦੀ ਹਾਂ ਜਿਹੜਾ ਮੈਂ ਪੜਨਾ ਚਾਹੁੰਦੀ ਹਾਂ। ਮੇਰੇ ਲਈ ਇਹ ਬਹੁਤ ਮਜ਼ੇਦਾਰ ਹੈ। ਸਿਰਫ ਬਿਨਾਂ ਮੇਕਅਪ ਦੇ ਰਹਿਣਾ...।'' ਬੇਕਹਮ ਨੇ ਦੱਸਿਆ ਕਿ ਉੁਨ੍ਹਾਂ ਨੂੰ ਆਪਣੇ ਲੰਬੇ ਵਾਲ ਬਹੁਤ ਪਸੰਦ ਹਨ ਕਿਉਂਕਿ ਉਹ ਇਨ੍ਹਾਂ ਨੂੰ ਵੱਖਰੀ ਸਟਾਇਲ 'ਚ ਸਜ਼ਾ ਸਕਦੀ ਹੈ।
ਬਾਲੀਵੁੱਡ 'ਚ ਸਿਰਫ ਸਲਮਾਨ ਖਾਨ ਕਾਰਨ ਹਾਂ : ਸੰਨੀ ਲਿਓਨ
NEXT STORY