ਨਵੀਂ ਦਿੱਲੀ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਨਾਲ ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਜੁੜਨ ਜਾ ਰਹੀ ਹੈ। ਵਿਦਿਆ ਨੂੰ ਇਸ ਮੁਹਿੰਮ ਲਈ ਚੰਦਾ ਕੋਚਰ ਨੇ ਨੌਮੀਨੇਟ ਕੀਤਾ ਸੀ। ਉਹ ਪਹਿਲਾਂ ਵੀ ਇਸ ਮੁਹਿੰਮ ਦਾ ਹਿੱਸਾ ਬਣ ਚੁੱਕੀ ਹੈ। ਵਿਦਿਆ ਆਪਣੇ ਰੁੱਝੇ ਪ੍ਰੋਗਰਾਮ 'ਚੋਂ ਸਮਾਂ ਕੱਢ ਕੇ ਸਵੱਛ ਭਾਰਤ ਮੁਹਿੰਮ 'ਚ ਅਗਲੇ ਹਫਤੇ ਸ਼ਾਮਲ ਹੋਵੇਗੀ ਅਤੇ ਇਸ ਨੂੰ ਸਪੋਰਟ ਕਰੇਗੀ। ਦਸੰਬਰ ਦੇ ਆਖਰੀ ਹਫਤੇ 'ਚ ਉਹ ਫਿਰ ਤੋਂ ਸ਼ੂਟਿੰਗ 'ਚ ਰੁੱਝ ਜਾਣ ਵਾਲੀ ਹੈ। ਵਿਦਿਆ ਆਪਣੀ ਅਗਲੀ ਫਿਲਮ ਦੇ ਪਹਿਲੇ ਸ਼ੈੱਡਿਊਲ ਤੋਂ ਬਾਅਦ ਫਿਰ ਤੋਂ ਸਵੱਛ ਭਾਰਤ ਮੁਹਿੰਮ ਨਾਲ ਜੁੜੇਗੀ। ਵਿਦਿਆ ਨੇ ਕਿਹਾ, ''ਮੈਂ ਆਪਣੀ ਸਮਰਥਾ ਅਨੁਸਾਰ ਅਤੇ ਰੂਰਲ ਡਿਵੈਲਪਮੈਂਟ ਐਂਡ ਮਿਨੀਸਟਰੀ ਆਫ ਡ੍ਰਿਕਿੰਗ ਵਾਟਰ ਦੀ ਬਰਾਂਡ ਅੰਬੈਸਡਰ ਹੋਣ ਦੇ ਨਾਤੇ ਰਾਸ਼ਟਰੀ ਸਵੱਛਤਾ 'ਚ ਵੱਧ ਤੋਂ ਵੱਧ ਯੋਗਦਾਨ ਦੇਵਾਂਗੀ। ਮੈਨੂੰ ਸਵੱਛ ਭਾਰਤ ਮੁਹਿੰਮ 'ਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ। ਇਸ ਗੱਲ ਦਾ ਮੈਨੂੰ ਮਾਣ ਹੋ ਰਿਹਾ ਹੈ।''
ਰਣਬੀਰ ਦੀ ਫਿਲਮ 'ਰਾਅ' ਦਾ ਪਹਿਲਾ ਗਾਣਾ ਰਿਲੀਜ਼ (ਵੀਡੀਓ)
NEXT STORY