ਨਵੀਂ ਦਿੱਲੀ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਸ਼ਨੀਵਾਰ ਨੂੰ ਹਾਈਟੈਕ ਟਾਸਕ ਦੇ ਜੈਤੂ ਦਾ ਐਲਾਨ ਹੋ ਜਾਵੇਗਾ। ਗੌਤਮ 36 ਘੰਟਿਆਂ ਤੱਕ ਲਗਾਤਾਰ ਕੁਰਸੀ 'ਤੇ ਬੈਠ ਕੇ ਕਰਿਸ਼ਮਾ ਨੂੰ ਹਰਾ ਦੇਣਗੇ ਅਤੇ ਅਗਲੇ ਹਫਤੇ ਲਈ ਇਮਿਊਨਿਟੀ ਜਿੱਤ ਜਾਣਗੇ। ਇਸ ਤੋਂ ਬਾਅਦ ਅਗਲਾ ਕਪਤਾਨ ਬਣਾਉਣ ਦੀ ਕਵਾਇਦ ਸ਼ੁਰੂ ਹੋਵੇਗੀ। ਪੀ3ਜੀ ਸੋਨਾਲੀ ਅਤੇ ਪ੍ਰਣੀਤ ਨੂੰ ਕਪਤਾਨੀ ਦੇ ਮੁਕਾਬਲੇ ਲਈ ਉਤਾਰਨ ਲਈ ਰਾਜੀ ਹੁੰਦੇ ਹਨ ਜਦੋਂ ਕਿ ਓਪੇਨ ਅਤੇ ਕਰਿਸ਼ਮਾ ਇਕ-ਦੂਜੇ ਦਾ ਨਾਂ ਦਿੰਦੇ ਹਨ ਪਰ ਆਖਿਰ 'ਚ ਸਭ ਪ੍ਰਣੀਤ ਅਤੇ ਸੋਨਾਲੀ ਦੇ ਨਾਂ ਲਈ ਮਨ ਜਾਂਦੇ ਹਨ। ਇਸ ਹਫਤੇ ਦਾ ਕਪਤਾਨ ਬਣਨ ਲਈ ਦਿਲਚਸਪ ਮੁਕਾਬਲਾ ਹੋਵੇਗਾ ਅਤੇ ਘਰਵਾਲੇ ਵੱਡੀ ਬਾਲ ਸੁੱਟਣਗੇ, ਜਿਸ ਤੋਂ ਉਨ੍ਹਾਂ ਨੂੰ ਬੱਚਣਾ ੋਹਵੇਗਾ। ਸੋਨਾਲੀ ਓਪੇਨ ਦੇ ਪਹਿਲੇ ਹਮਲੇ 'ਚ ਡਿੱਗ ਜਾਵੇਗੀ ਇਸੇ ਟਾਸਕ 'ਚ ਜੈਤੂ ਪ੍ਰਣੀਤ ਹੋਣਗੇ।
ਇਸ ਵਿਚਾਲੇ ਡਿੰਪੀ ਅਤੇ ਪੁਨੀਤ ਨੂੰ ਗੱਲ ਕਰਦੇ ਦੇਖਿਆ ਜਾਵੇਗਾ। ਡਿੰਪੀ ਪੁਨੀਤ ਨੂੰ ਕਹੇਗੀ ਕਿ ਅਲੀ ਕੁਝ ਦਿਨ ਪਹਿਲਾਂ ਉਸ ਨੂੰ ਪੁਨੀਤ ਬਾਰੇ ਕੁਝ ਦੱਸ ਰਹੇ ਸਨ। ਡਿੰਪੀ ਦੱਸਦੀ ਹੈ ਕਿ ਅਲੀ ਉਸ ਨੂੰ ਕੁਝ ਕਹਿ ਰਿਹਾ ਸੀ ਕਿ ਪੁਨੀਤ ਮੁਤਾਬਕ ਕਰਿਸ਼ਮਾ 'ਚ ਲੜਕੀਆਂ ਵਾਲੀ ਗੱਲ ਨਹੀਂ ਹੈ। ਇਹ ਸੁਣ ਕੇ ਪੁਨੀਤ ਹੈਰਾਨ ਰਹਿ ਜਾਂਦੇ ਹਨ ਅਤੇ ਕੁਝ ਵੀ ਨਹੀਂ ਬੋਲਦੇ ਹਨ ਅਤੇ ਡਿੰਪੀ ਨੂੰ ਜਾਣ ਦਿੰਦੇ ਹਨ। ਪੁਨੀਤ ਕਹਿੰਦੇ ਹਨ ਕਿ ਉਨ੍ਹਾਂ ਦਾ ਮਤਲਭ ਕਿਸੇ ਗੱਲ ਨੂੰ ਖਰਾਬ ਤਰੀਕੇ ਨਾਲ ਕਹਿਣ ਦਾ ਨਹੀਂ ਸੀ। ਗੌਤਮ ਗੱਲ ਨੂੰ ਛੱਡ ਦੇਣ ਲਈ ਕਹਿੰਦੇ ਹਨ।
'ਸਵੱਛ ਭਾਰਤ ਮੁਹਿੰਮ' ਨਾਲ ਜੁੜੇਗੀ ਵਿਦਿਆ (ਦੇਖੋ ਤਸਵੀਰਾਂ)
NEXT STORY