ਮੁੰਬਈ- ਬਾਲੀਵੁੱਡ ਹੋਵੇਂ ਭਾਵੇਂ ਹਾਲੀਵੁੱਡ ਅੱਜ ਦੇ ਦੌਰ 'ਚ ਖੂਬਸੂਰਤ ਦਿਖਣ ਲਈ ਸੈਲੀਬ੍ਰਿਟੀਜ਼ ਪਲਾਸਟਿਕ ਸਰਜਰੀ ਦੀ ਖੂਬ ਮਦਦ ਲੈ ਰਹੇ ਹਨ ਪਰ ਨਤੀਜੇ ਹਮੇਸ਼ਾ ਵਧੀਆ ਨਹੀਂ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਖੂਬਸੂਰਤੀ ਦੇ ਚੱਕਰ 'ਚ ਆਪਣਾ ਚਿਹਰਾ ਖਰਾਬ ਕੀਤਾ ਹੈ। ਅਭਿਨੇਤਰੀ ਕੋਇਨਾ ਮਿਤਰਾ ਨੇ ਖੂਬਸੂਰਤ ਦਿਖਣ ਦੀ ਖਾਤਿਰ ਆਪਣਾ ਚਿਹਰਾ ਹੀ ਖਰਾਬ ਕਰ ਲਿਆ। ਬਾਲੀਵੁੱਡ ਦੀ ਕੁਈਨ ਕੰਗਨਾ ਰਣਾਵਤ ਨੇ ਵੀ ਖੂਬਸੂਰਤੀ ਦੀ ਖਾਤਿਰ ਪਲਾਸਟਿਕ ਸਰਜਰੀ ਕਰਵਾ ਕੇ ਆਪਣੀ ਲੁੱਕ ਹੀ ਖਰਾਬ ਕਰ ਲਈ ਸੀ। ਬਾਲੀਵੁੱਡ ਦੀ ਹੌਟ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਵੀ ਖੂਬਸੂਰਤ ਦਿਖਣ ਲਈ ਆਪਣੇ ਬੁੱਲ੍ਹਾਂ ਦੀ ਸਰਜਰੀ ਕਰਵਾਈ ਸੀ ਪਰ ਨਤੀਜਾ ਇਸ ਦੇ ਉਲਟ ਹੀ ਰਿਹਾ। ਇਸੇ ਤਰ੍ਹਾਂ ਹੀ ਕਈ ਹੋਰ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਖੂਬਸੂਰਤੀ ਦੇ ਚੱਕਰ 'ਚ ਆਪਣਾ ਚਿਹਰਾ ਖਰਾਬ ਕੀਤਾ ਹੈ। ਇਨ੍ਹਾਂ 'ਚ ਰਾਥੀ ਸਾਵੰਤ, ਹਿਲੇਰੀ ਡਫ, ਪਾਮੇਲਾ ਅੰਡਰਸਨ, ਡੋਨਾਟੇਲਾ, ਜਾਇਸੀ ਵਾਈਲਡਸਟੀਨ ਹਨ।
ਨੱਚ-ਨੱਚ ਕੇ ਸੋਨਮ ਨੇ ਤੋੜਿਆ ਫਲੋਰ! (ਵੀਡੀਓ)
NEXT STORY