ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ 'ਬਾਬਾ' ਕਹਿ ਕੇ ਬੁਲਾਉਂਦੀ ਹੈ। ਦੀਪਿਕਾ ਇਨ੍ਹੀਂ ਦਿਨੀਂ 'ਪੀਕੂ' ਦੀ ਸ਼ੂਟਿੰਗ ਕਰ ਰਹੀ ਹੈ ਅਤੇ ਇਸ ਫਿਲਮ 'ਚ ਉਸ ਦੇ ਨਾਲ 'ਬਾਬਾ' (ਅਮਿਤਾਭ ਬੱਚਨ) ਵੀ ਕੰਮ ਕਰ ਰਹੇ ਹਨ। ਉਂਝ ਇਹ ਸਿਲਸਿਲਾ ਫਿਲਮ 'ਆਰਸ਼ਣ' ਨਾਲ ਸ਼ੁਰੂ ਹੋਇਆ ਸੀ। ਉਸ ਫਿਲਮ 'ਚ ਦੀਪਿਕਾ ਪਾਦੁਕੋਣ ਨੇ ਅਮਿਤਾਭ ਦੀ ਬੇਟੀ ਦਾ ਕਿਰਦਾਰ ਅਦਾ ਕੀਤਾ ਸੀ। ਦੀਪਿਕਾ ਦੇ ਮੂੰਹ 'ਚੋਂ 'ਬਾਬਾ' ਸੁਣ ਕੇ ਅਮਿਤਾਭ ਬਹੁਤ ਹੀ ਖੁਸ਼ ਹੋ ਜਾਂਦੇ ਹਨ। ਇਸ 'ਚ ਸ਼ੱਕ ਨਹੀਂ ਕਿ ਦੀਪਿਕਾ ਅਮਿਤਾਭ ਦਾ ਸਨਮਾਨ ਕਰਦੀ ਹੈ ਅਤੇ ਇਸ ਨੂੰ ਜ਼ਾਹਰ ਕਰਨ ਲਈ ਉਹ ਉਨ੍ਹਾਂ ਨੂੰ 'ਬਾਬਾ' ਕਹਿ ਕੇ ਬੁਲਾਉਂਦੀ ਹੈ ਪਰ ਦੀਪਿਕਾ ਹਾਸਾ ਮਜ਼ਾਕ ਕਰਨ 'ਚ ਕਿਸੇ ਤੋਂ ਵੀ ਪਿੱਛੇ ਨਹੀਂ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ 'ਓਮ ਸ਼ਾਂਤੀ ਓਮ' ਦੀ ਸ਼ੂਟਿੰਗ ਦੌਰਾਨ ਉਹ ਫਰਾਹ ਖਾਨ ਨੂੰ 'ਮੰਮੀ' ਕਹਿ ਕੇ ਬੁਲਾਉਂਦੀ ਸੀ। ਉਂਝ ਬਾਲੀਵੁੱਡ 'ਚ 'ਬਾਬਾ' ਨਾਂ ਨਾਲ ਹੁਣ ਤੱਕ ਸੰਜੇ ਦੱਤ ਵੀ ਮਸ਼ਹੂਰ ਰਹੇ ਹਨ ਜ਼ਿਆਦਾਤਰ ਸਿਤਾਰੇ ਉਨ੍ਹਾਂ ਨੂੰ 'ਸੰਜੂ ਬਾਬਾ' ਕਹਿ ਕੇ ਬੁਲਾਉਂਦੇ ਹਨ।
'ਪੀਕੇ' ਖਿਲਾਫ ਦਰਜ ਮੁਕੱਦਮਾ ਮਨਜ਼ੂਰਯੋਗ : ਅਦਾਲਤ
NEXT STORY