ਮੁੰਬਈ- ਰਣਬੀਰ ਕਪੂਰ ਤੇ ਕੈਟਰੀਨਾ ਕੈਫ ਦੇ ਵਿਆਹ ਨੂੰ ਲੈ ਕੇ ਲੰਮੇ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਪਿਛਲੇ ਦਿਨੀਂ ਸੁਣਨ 'ਚ ਆਇਆ ਸੀ ਕਿ ਰਣਬੀਰ ਦੇ ਮਾਤਾ-ਪਿਤਾ ਭਾਵ ਨੀਤੂ ਤੇ ਰਿਸ਼ੀ ਕਪੂਰ ਨੇ ਉਸ ਨੂੰ 2016 'ਚ ਵਿਆਹ ਕਰਨ ਲਈ ਕਿਹਾ ਹੈ ਪਰ ਨੀਤੂ ਨੂੰ ਅਜੇ ਖੁਦ ਨਹੀਂ ਪਤਾ ਕਿ ਉਨ੍ਹਾਂ ਦਾ ਲਾਡਲਾ ਰਣਬੀਰ ਕਦੋਂ ਵਿਆਹ ਕਰਵਾਏਗਾ।
ਹਾਲ ਹੀ 'ਚ ਜਦੋਂ ਨੀਤੂ ਕੋਲੋਂ ਇਹ ਪੁੱਛਿਆ ਗਿਆ ਕਿ ਰਣਬੀਰ ਦੇ ਵਿਆਹ ਕਰਵਾਉਣ ਦਾ ਕੀ ਪਲਾਨ ਹੈ ਤਾਂ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਤਿਆਰ ਹੋਵੇਗਾ, ਉਹ ਤਿਆਰ ਹੋ ਜਾਣਗੇ। ਇਹ ਰਣਬੀਰ 'ਤੇ ਨਿਰਭਰ ਕਰਦਾ ਹੈ। ਉਸ ਨੂੰ ਕੁਝ ਨਹੀਂ ਪਤਾ ਕਿਉਂਕਿ ਅੱਜਕਲ ਦੇ ਬੱਚਿਆਂ ਦਾ ਕੁਝ ਪਤਾ ਨਹੀਂ ਹੁੰਦਾ ਕਿ ਉਹ ਕਦੋਂ ਤਿਆਰ ਹੋਣਗੇ।
ਨੀਤੂ ਨੇ ਅੱਗੇ ਕਿਹਾ ਕਿ ਮਾਂ ਹੋਣ ਦੇ ਨਾਤੇ ਉਹ ਨਹੀਂ ਚਾਹੁੰਦੀ ਕਿ ਉਹ ਛੇਤੀ ਵਿਆਹ ਕਰਵਾਏ ਪਰ ਉਸ ਨੂੰ ਲੱਗਦਾ ਹੈ ਕਿ ਉਹ ਅਜੇ ਵਿਆਹ ਲਈ ਤਿਆਰ ਨਹੀਂ ਹੈ। ਸ਼ਾਇਦ ਉਹ ਇਕ-ਦੋ ਸਾਲਾਂ ਤਕ ਵਿਆਹ ਨਾ ਕਰਵਾਏ।
ਮਹਾਨਾਇਕ ਬਣੇ ਬਾਲੀਵੁੱਡ ਦੇ ਨਵੇਂ 'ਬਾਬਾ'
NEXT STORY