ਕੋਲਕਾਤਾ- ਕੋਲਕਾਤਾ ਕੌਮਾਂਤਰੀ ਬਾਲ ਫਿਲਮ ਉਤਸਵ ਦੀ ਸ਼ੁਰੂਆਤ ਐਤਵਾਰ ਤੋਂ ਹੋਵੇਗੀ। ਫਿਲਮ ਉਤਸਵ ਵਿਚ 25 ਦੇਸ਼ਾਂ ਦੀਆਂ 200 ਤੋਂ ਵੱਧ ਬਾਲ ਫਿਲਮਾਂ ਦੇ ਪ੍ਰਦਰਸ਼ਨ ਨਾਲ ਕਾਰਜਸ਼ਾਲਾਵਾਂ ਅਤੇ ਕੁਇੱਜ਼ ਮੁਕਾਬਲੇ ਵੀ ਹੋਣਗੇ।
ਪੱਛਮ ਬੰਗਾਲ ਸਰਕਾਰ ਅਧੀਨ ਸ਼ਿਸ਼ੂ ਕਿਸ਼ੋਰ ਅਕੈਡਮੀ ਦੇ ਸਬੰਧ ਵਿਚ ਜਾਰੀ ਇਕ ਵਿਗਿਆਪਨ ਵਿਚ ਦੱਸਿਆ ਗਿਆ ਹੈ ਕਿ 28 ਦਸੰਬਰ ਨੂੰ ਖਤਮ ਹੋਣ ਵਾਲੇ ਇਸ ਫਿਲਮ ਉਤਸਵ ਵਿਚ ਪ੍ਰਦਰਸ਼ਿਤ ਹੋਣ ਵਾਲੀਆਂ 180 ਫਿਲਮਾਂ ਭਾਰਤ ਦੀਆਂ ਹਨ। ਸਮਾਰੋਹ ਦਾ ਉਦਘਾਟਨ 2013 ਵਿਚ ਗੋਲਡਨ ਲੋਟਸ ਐਵਾਰਡ ਹਾਸਲ ਕਰਨ ਵਾਲੀ 'ਕਾਫਲ' (ਵਾਈਲਡ ਬੇਰੀਜ਼) ਨਾਲ ਹੋਵੇਗਾ। 'ਕਾਫਲ' ਫਿਲਮ ਦੇ ਨਿਰਦੇਸ਼ਕ ਬਾਤੁਲ ਮੁਖਤਿਆਰ ਨੰਦਨ-ਆਈ ਕੰਪਲੈਕਸ ਵਿਚ ਹੋਣ ਵਾਲੇ ਫਿਲਮ ਉਤਸਵ ਦੇ ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ।
'ਬਜਰੰਗੀ ਭਾਈਜਾਨ' ਵਿਚ ਬ੍ਰਾਹਮਣ ਲੜਕੀ ਦਾ ਕਿਰਦਾਰ ਨਿਭਾਏਗੀ ਕਰੀਨਾ
NEXT STORY