ਨਵੀਂ ਦਿੱਲੀ- ਫਿਲਮ 'ਡਰਟੀ ਪਾਲੀਟਿਕਸ' 'ਚ ਡਾਂਸਰ ਤੋਂ ਚਲਾਕ ਨੇਤਾ ਬਣੀ ਦੇਵੀ ਦਾ ਕਿਰਦਾਰ ਨਿਭਆ ਰਹੀ ਮਲਿਕਾ ਸ਼ੇਰਾਵਤ ਨੇ ਬਾਲੀਵੁੱਡ 'ਚ 12 ਸਾਲ ਦਾ ਇਕ ਲੰਬਾ ਸਮਾਂ ਗੁਜ਼ਾਰ ਲਿਆ ਹੈ। ਮਲਿਕਾ ਨੇ ਇਨ੍ਹਾਂ 12 ਸਾਲਾਂ 'ਚ ਖੂਬ ਜਲਵੇ ਬਿਖੇਰੇ ਹਨ। ਫਿਲਹਾਲ ਉਨ੍ਹਾਂ ਦੇ ਚਾਹੁਣ ਵਾਲਿਆਂ 'ਚ ਓਮ ਪੁਰੀ, ਨਸੀਰੂਦੀਨ ਸ਼ਾਹ, ਆਸ਼ੁਤੋਸ਼ ਰਾਣਾ ਅਤੇ ਅਨੁਪਮ ਖੇਰ ਵਰਗੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਮਹਾਨਾਂ ਦਾ ਨਾਂ ਜੁੜ ਗਿਆ ਹੈ। ਇਸ ਬਾਰੇ ਨਿਰਦੇਸ਼ਕ ਕੇ. ਸੀ. ਬੋਕਾੜੀਆ ਨੇ ਕਿਹਾ, ''ਫਿਲਮ 'ਡਰਟੀ ਪਾਲੀਟਿਕਸ' 'ਚ ਮਲਿਕਾ ਨੇ ਜਿਸ ਤਰ੍ਹ੍ਹਾਂ ਓਮ ਪੂਰੀ, ਨਸੀਰੂਦੀਨ ਸ਼ਾਹ, ਆਸ਼ੁਤੋਸ਼ ਰਾਣਾ ਅਤੇ ਅਨੁਪਮ ਖੇਰ ਵਰਗੇ ਅਭਿਨੈ 'ਚ ਮਹਾਰਤ ਹਾਸਲ ਕਰ ਚੁੱਕੇ ਕਲਾਕਾਰਾਂ ਨਾਲ ਕਦਮ 'ਚ ਕਦਮ ਮਿਲਾ ਕੇ ਅਭਿਨੈ ਕੀਤਾ ਹੈ ਉਹ ਲਾਜਵਾਬ ਹੈ।'' ਸੂਤਰਾਂ ਅਨੁਸਾਰ ਨਿਰਦੇਸ਼ਕ ਤੋਂ ਇਲਾਵਾ ਨੈਸ਼ਨਲ ਸਕੂਲ ਆਫ ਡਰਾਮਾ ਨਾਲ ਅਭਿਨੈ 'ਚ ਮਹਾਰਤ ਹਾਸਲ ਕਰ ਚੁੱਕੇ ਇਹ ਕਲਾਕਾਰ ਵੀ ਮਲਿਕਾ ਦੀ ਪਭਾਵਸ਼ਾਲੀ ਐਕਟਿੰਗ ਤੋਂ ਬਹੁਤ ਹੀ ਖੁਸ਼ ਹਨ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਆਪਣੇ ਹੌਟ ਅਤੇ ਸੈਕਸੀ ਗਲੈਮਰਸ ਅੰਦਾਜ਼ ਨਾਲ ਵੱਖਰੀ ਨਜ਼ਰ ਆ ਰਹੀ ਮਲਿਕਾ ਨੇ ਐਕਟਿੰਗ ਦੇ ਨਾਲ ਆਪਣੀ ਕੁਦਰਤੀ ਬਿਊਟੀ ਦਾ ਰੰਗ ਜਮਾਇਆ ਹੈ ਉਹ ਸਾਰਿਆਂ ਲਈ ਇਕ ਸਰਪਰਾਈਜ਼ ਹੈ।
ਕਲਾਕਾਰਾਂ ਦੀ ਸਮੱਸਿਆ ਨਾਲ ਸਮਝੌਤੇ ਕਰਨੇ ਪੈਂਦੇ ਹਨ: ਰਿਸ਼ੀ ਕਪੂਰ
NEXT STORY