ਮੁੰਬਈ- ਬਾਲੀਵੁੱਡ ਦੀ ਉੱਭਰ ਰਹੀ ਅਭਿਨੇਤਰੀ ਤੇ ਮਹੇਸ਼ ਭੱਟ ਦੀ ਧੀ ਆਲੀਆ ਭੱਟ ਸਿਲਵਰ ਸਕ੍ਰੀਨ 'ਤੇ ਚਾਕਲੇਟੀ ਹੀਰੋ ਸ਼ਾਹਿਦ ਕਪੂਰ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਭਿਸ਼ੇਕ ਚੌਬੇ ਉੱਤਰ ਭਾਰਤ 'ਚ ਫੈਲੇ ਡਰੱਗਜ਼ ਦੇ ਇਸਤੇਮਾਲ 'ਤੇ ਆਧਾਰਿਤ ਫਿਲਮ 'ਉੜਤਾ ਪੰਜਾਬ' ਬਣਾਉਣ ਜਾ ਰਹੇ ਹਨ। ਅਭਿਸ਼ੇਕ ਫਿਲਮ ਲਈ ਸ਼ਾਹਿਦ ਕਪੂਰ ਦੀ ਚੋਣ ਕੀਤੀ ਸੀ।
ਉਹ ਕਾਫੀ ਸਮੇਂ ਤੋਂ ਸ਼ਾਹਿਦ ਲਈ ਹੀਰੋਇਨ ਦੀ ਭਾਲ ਕਰ ਰਹੇ ਸਨ। ਹੁਣ ਉਨ੍ਹਾਂ ਸ਼ਾਹਿਦ ਲਈ ਆਲੀਆ ਭੱਟ ਦੀ ਚੋਣ ਕੀਤੀ ਹੈ। ਅਭਿਸ਼ੇਕ ਨੇ ਕਿਹਾ ਕਿ ਆਲੀਆ ਤੇ ਸ਼ਾਹਿਦ ਨੂੰ ਸਾਈਨ ਕੀਤਾ ਗਿਆ ਹੈ। ਅਸੀਂ ਫਰਵਰੀ 'ਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਾਂਗੇ। ਉਨ੍ਹਾਂ ਫਿਲਮ ਬਾਰੇ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਫਿਲਮ ਅੱਜ ਤੋਂ ਇਕ ਸਾਲ ਬਾਅਦ ਰਿਲੀਜ਼ ਹੋਵੇਗੀ ਤੇ ਬਿਹਤਰ ਹੋਵੇਗਾ ਕਿ ਮੈਂ ਇਸ ਬਾਰੇ ਗੱਲ ਨਾ ਕਰਾਂ। ਮੈਂ ਸਿਰਫ ਇੰਨਾ ਕਹਿ ਸਕਦਾ ਹਾਂ ਕਿ ਇਹ ਫਿਲਮ ਡਰੱਗਜ਼ 'ਤੇ ਆਧਾਰਿਤ ਹੈ।
'ਸ਼ਮਿਤਾਭ' 'ਚ ਪਿੱਠ ਵਰਤੀ ਗਾਇਨ ਕਰਨਗੇ ਅਮਿਤਾਭ
NEXT STORY