ਮੁੰਬਈ— ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਆਪਣੀ ਆਉਣ ਵਾਲੀ ਫਿਲਮ 'ਸ਼ਮਿਤਾਭ' 'ਚ ਇਕ ਵਾਰੀ ਫਿਰ ਤੋਂ ਆਪਣੀ ਆਵਾਜ਼ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲੈਣ ਵਾਲੇ ਹਨ। ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਆਰ. ਬਾਲਕੀ ਅਮਿਤਾਭ ਨੂੰ ਲੈ ਕੇ ਇਕ ਫਿਲਮ ਬਣਾ ਰਹੇ ਹਨ। ਇਸ ਫਿਲਮ ਦਾ ਨਾਂ 'ਸ਼ਮਿਤਾਭ' ਰੱਖਿਆ ਗਿਆ ਹੈ। ਆਰ. ਬਾਲਕੀ ਇਸ ਤੋਂ ਪਹਿਲਾਂ ਅਮਿਤਾਭ ਨੂੰ ਲੈ ਕੇ 'ਪਾ' ਅਤੇ 'ਚੀਨੀ ਕਮ' ਵਰਗੀਆਂ ਹਿੱਟ ਫਿਲਮਾਂ ਬਣਾ ਚੁੱਕੇ ਹਨ। ਇਨ੍ਹਾਂ ਦੋਹਾਂ ਫਿਲਮਾਂ 'ਚ ਅਮਿਤਾਭ ਨੇ ਪਿੱਠਵਰਤੀ ਗਾਇਨ ਕੀਤਾ ਸੀ। ਅਮਿਤਾਭ ਬੱਚਨ ਨੇ ਹੁਣ 'ਸ਼ਮਿਤਾਭ' ਲਈ ਵੀ ਪਿੱਠਵਰਤੀ ਗਾਇਨ ਕੀਤਾ ਹੈ। ਸ਼ਮਿਤਾਭ ਦਾ ਸੰਗੀਤ ਇਲਯਰਾਜਾ ਨੇ ਤਿਆਰ ਕੀਤਾ ਹੈ। ਫਿਲਮ ਲਈ ਧੁਨਾਂ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਗੀਤਕਾਰ ਸਵਾਨੰਦ ਕਿਰਕਿਰੇ ਨੇ ਸਿਚੁਏਸ਼ਨ ਅਤੇ ਧੁਨਾਂ ਅਨੁਸਾਰ ਗੀਤ ਲਿਖੇ। ਸਵਾਨੰਦ ਨੇ ਕਿਹਾ, ''ਮੇਰੇ ਲਈ ਇਲਯਰਾਜਾ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਹੈ। ਦੂਜੀ ਖਾਸ ਗੱਲ ਇਹ ਸੀ ਕਿ ਗੀਤ ਬੱਚਨ ਸਾਹਬ ਨੇ ਆਪਣੀ ਆਵਾਜ਼ 'ਚ ਗਾਇਆ। ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਅਮਿਤਾਭ ਬੱਚਨ ਤੋਂ ਇਲਾਵਾ ਧਨੁਸ਼ ਅਤੇ ਕਮਲ ਹਸਨ ਦੀ ਪੁੱਤਰੀ ਅਕਸ਼ਰਾ ਹਸਨ ਦੀ ਵੀ ਅਹਿਮ ਭੂਮਿਕਾ ਹੈ। ਇਸ ਫਿਲਮ 'ਚ ਅਕਸ਼ਰਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ। ਫਿਲਮ 'ਸ਼ਮਿਤਾਭ' ਅਗਲੇ ਸਾਲ ਰਿਲੀਜ਼ ਹੋਵੇਗੀ।
ਛੋਟੀ ਫਿਲਮ ਦੀ ਕਹਾਣੀ ਲਿਖ ਰਹੇ ਹਨ ਅਲੀ
NEXT STORY