ਹੁਸ਼ਿਆਰਪੁਰ- ਡੈਨਮਾਰਕਰ ਦੀ ਨਾਗਰਿਕ ਅਨੀਤਾ ਲਰਚੇ ਅਮਰੀਕਾ 'ਚ ਰਹਿੰਦੀ ਹੈ ਪਰ ਇਹ ਦੋਵੇਂ ਚੀਜ਼ਾਂ ਕਦੇ ਵੀ ਉਸ ਲਈ ਹਿੰਦੀ ਵਿਚ ਭਜਨ, ਪੰਜਾਬੀ 'ਚ ਸ਼ਬਦ ਤੇ ਇਥੋਂ ਤਕ ਕਿ ਬਾਲੀਵੁੱਡ ਦੇ ਪ੍ਰਸਿੱਧ ਗੀਤਾਂ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਹੋਰ ਗੀਤਾਂ 'ਚ ਉਸ ਦੇ ਲਈ ਕਦੇ ਮੁਸ਼ਕਿਲ ਨਹੀਂ ਬਣੇ। ਉਸ ਦਾ ਕਹਿਣਾ ਹੈ ਕਿ ਉਹ ਪਿਛਲੇ ਜਨਮ 'ਚ ਜ਼ਰੂਰ ਪੰਜਾਬੀ ਕੁੜੀ ਹੋਵੇਗੀ।
ਉਹ ਹਰ ਜਗ੍ਹਾ ਇਹ ਕਹਿਣਾ ਨਹੀਂ ਭੁੱਲਦੀ ਕਿ ਉਹ ਪਿਛਲੇ ਜਨਮ 'ਚ ਜ਼ਰੂਰ ਪੰਜਾਬੀ ਕੁੜੀ ਰਹੀ ਹੋਵੇਗੀ। ਉਹ ਪੰਜਾਬੀ 'ਚ ਦੋ ਐਲਬਮਾਂ ਹੀਰ ਫ੍ਰਾਮ ਡੈਨਮਾਰਕ ਤੇ ਸਦਕੇ ਪੰਜਾਬ ਤੋਂ ਜਾਰੀ ਕਰ ਚੁੱਕੀ ਹੈ। ਅਨੀਤਾ ਹੁਣ ਤਕ 16 ਵੱਖ-ਵੱਖ ਭਾਸ਼ਾਵਾਂ 'ਚ ਗਾ ਚੁੱਕੀ ਹੈ। ਜਦੋਂ ਉਸ ਨੇ ਆਪਣਾ ਪਹਿਲਾ ਪੰਜਾਬੀ ਗੀਤ ਗਾਇਆ, ਉਦੋਂ ਤਕ ਉਹ ਦੁਨੀਆ ਭਰ 'ਚ 13 ਭਾਸ਼ਾਵਾਂ 'ਚ ਗੀਤ ਗਾ ਚੁੱਕੀ ਸੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਪੰਜਾਬੀ ਦਾ ਇਕ ਸ਼ਬਦ ਵੀ ਨਹੀਂ ਜਾਣਦੀ ਸੀ। ਉਸ ਨੇ ਅੱਗੇ ਕਿਹਾ ਕਿ ਉਸ ਨੇ ਪੰਜਾਬੀ ਭਾਸ਼ਾ 'ਚ ਇਕ ਪਿਆਰ ਮਹਿਸੂਸ ਕੀਤਾ ਹੈ।
ਸ਼ਾਨਦਾਰ ਤੋਂ ਬਾਅਦ ਇਕ ਹੋਰ ਫਿਲਮ 'ਚ ਸ਼ਾਹਿਦ ਨਾਲ ਰੋਮਾਂਸ ਕਰੇਗੀ ਆਲੀਆ
NEXT STORY