ਮੁੰਬਈ - ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਫਿਲਮ ਪੀਕੇ 'ਚ ਸਰਪ੍ਰਾਈਜ਼ ਪੈਕੇਜ ਹੈ। ਰਣਬੀਰ ਕਪੂਰ ਤੇ ਰਾਜਕੁਮਾਰ ਹਿਰਾਨੀ ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣਨ ਵਾਲੀ ਫਿਲਮ 'ਚ ਇਕੱਠੇ ਕੰਮ ਕਰਨ ਵਾਲੇ ਹਨ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਉਹ ਦੋਵੇਂ ਇਸ ਫਿਲਮ 'ਚ ਪਹਿਲੀ ਵਾਰ ਕੰਮ ਨਹੀਂ ਕਰਨਗੇ। ਇਸ ਤੋਂ ਪਹਿਲਾਂ ਹਿਰਾਨੀ ਦੀ ਫਿਲਮ ਪੀਕੇ 'ਚ ਰਣਬੀਰ ਨੇ ਕੈਮੀਓ ਕੀਤਾ ਹੈ। ਪਤਾ ਲੱਗਾ ਹੈ ਕਿ ਹਿਰਾਨੀ ਤੇ ਆਮਿਰ ਖਾਨ ਫਿਲਮ ਪੀਕੇ 'ਚ ਇਕ ਮਹੱਤਵਪੂਰਨ ਕੈਮੀਓ ਲਈ ਕਿਸੇ ਚਿਹਰੇ ਦੀ ਭਾਲ 'ਚ ਸਨ ਤਾਂ ਉਨ੍ਹਾਂ ਨੂੰ ਰਣਬੀਰ ਦਾ ਹੀ ਨਾਂ ਯਾਦ ਆਇਆ। ਰਣਬੀਰ ਵੀ ਇਸ ਲਈ ਤਿਆਰ ਸਨ। ਫਿਲਮ 'ਚ ਰਣਬੀਰ ਏਲੀਅਨ ਦੇ ਕਿਰਦਾਰ 'ਚ ਹੈ। ਹਾਲਾਂਕਿ ਰਣਬੀਰ ਦੇ ਫਿਲਮ ਦਾ ਹਿੱਸਾ ਹੋਣ ਦੀ ਗੱਲ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ। ਸਿਰਫ ਪ੍ਰਾਜੈਕਟ ਦੀ ਮੁੱਖ ਟੀਮ ਇਸ ਬਾਰੇ ਜਾਣਦੀ ਸੀ। ਨਿਰਮਾਤਾਵਾਂ ਨੇ ਪ੍ਰਾਜੈਕਟ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਜਿਸ ਨਾਲ ਕਿ ਦਰਸ਼ਕਾਂ ਦੀ ਜਿਗਿਆਸਾ ਬਰਕਰਾਰ ਰਹੇ। ਫਿਲਮ 'ਚ ਆਮਿਰ ਖਾਨ ਤੋਂ ਇਲਾਵਾ ਅਨੁਸ਼ਕਾ ਸ਼ਰਮਾ, ਸੁਸ਼ਾਂਤ ਸਿੰਘ ਰਾਜਪੂਤ, ਸੰਜੇ ਦੱਤ ਤੇ ਬੋਮਨ ਈਰਾਨੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਮੇਰੇ ਲਈ ਖਾਸ ਹੈ ਪੀਕੇ : ਬੋਮਨ ਈਰਾਨੀ
NEXT STORY