ਮੁੰਬਈ- ਬਾਲੀਵੁੱਡ ਦੀ ਹੌਟੇ ਅਤੇ ਸੈਕਸੀ ਅਭਿਨੇਤਰੀ ਸੰਨੀ ਲਿਓਨ ਦਾ ਹਰ ਕੋਈ ਦੀਵਾਨਾ ਹੈ। ਸੰਨੀ ਦੀ ਇਕ ਅਦਾ ਨੂੰ ਦੇਖਣ ਲਈ ਲੋਕ ਬੇਤਾਬ ਰਹਿੰਦੇ ਹਨ। ਹਾਲ ਹੀ 'ਚ ਇਕ ਫਾਰਮਾ ਕੰਪਨੀ ਮੁਕਾਬਲੇ ਦੇ ਗ੍ਰੈਂਡ ਫੀਨਾਲੇ 'ਚ 100 ਲੱਕੀ ਲੜਕਿਆਂ ਨੂੰ ਸੰਨੀ ਲਿਓਨ ਨਾਲ ਡੇਟਿੰਗ ਕਰਨ ਦਾ ਮੌਕਾ ਮਿਲਿਆ। ਦਰਅਸਲ ਗ੍ਰੀਸ ਐਂਡ ਬ੍ਰਾਜ਼ੀਲ ਨਾਂ ਦੀ ਇਕ ਡਿਓਡ੍ਰੈਂਟ ਬ੍ਰੈਂਡ ਨੇ ਤਿੰਨ ਮਹੀਨਿਆਂ ਤੱਕ ਲੱਕੀ ਵਿਨਰਸ ਨੂੰ ਸੰਨੀ ਨਾਲ ਗੱਲਬਾਤ, ਖਾਣਾ ਖਾਣ ਅਤੇ ਉਸ ਦੇ ਬਾਰੇ ਜਾਣਨ ਦਾ ਮੌਕਾ ਦੇਣ ਦਾ ਆਫਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਇਹ ਮੁਕਾਬਲਾ 1 ਜੁਲਾਈ ਨੂੰ ਸ਼ੁਰੂ ਹੋਇਆ ਸੀ ਅਤੇ 8 ਅਕਤੂਬਰ ਤੱਕ ਚੱਲਿਆ। ਇਸ 'ਚ ਹਰ ਦਿਨ ਵਿਨਰਸ ਨੂੰ ਚੁਣਿਆ ਜਾ ਰਿਹਾ ਸੀ ਅਤੇ ਬ੍ਰੈਂਡ ਦੇ ਆਫੀਸ਼ਿਅਲ ਪੇਜ਼ 'ਤੇ ਇਨ੍ਹਾਂ ਨਾਵਾਂ ਦਾ ਖੁਲਾਸਾ ਕੀਤਾ ਗਿਆ। ਇਸ ਦਾ ਗ੍ਰੈਂਡ ਫੀਨਾਲੇ ਸ਼ਨੀਵਾਰ ਨੂੰ ਦਿ ਆਰਚਿਡ ਹੋਟਲ 'ਚ ਹੋਇਆ।
ਇਸ ਇਵੈਂਟ ਦੌਰਾਨ ਸੰਨੀ ਨੇ ਸਾਰਿਆਂ ਨੂੰ ਆਟੋਗ੍ਰਾਫ ਦਿੱਤੇ ਅਤੇ ਉਨ੍ਹਾਂ ਨਾਲ ਤਸਵੀਰਾਂ ਖਿੱਚਵਾਈਆਂ। ਸੰਨੀ ਨੇ ਕਿਹਾ, ''ਮੈਂ ਮੁਕਾਬਲੇ ਨੂੰ ਲੈ ਕੇ ਹੋਰ ਹੈਂਡਸਮ, ਨੌਜਵਾਨ ਲੜਕਿਆਂ ਨਾਲ ਮਿਲਣ ਲਈ ਉਤਸ਼ਾਹਤ ਸੀ। ਇਸ ਮੁਕਾਬਲੇ ਦਾ ਹਿੱਸਾ ਬਣਨਾ ਮੇਰੀ ਜ਼ਿੰਦਗੀ ਦਾ ਬਹੁਤ ਪਿਆਰਾ ਅਤੇ ਯਾਦਗਾਰ ਇਵੈਂਟ ਰਿਹਾ।''
ਡਿੰਪੀ ਨੇ ਲਿਆ ਰਾਹੁਲ ਮਹਾਜਨ ਨਾਲ ਰਿਸ਼ਤੇ 'ਤੇ ਫੈਸਲਾ (ਦੇਖੋ ਤਸਵੀਰਾਂ)
NEXT STORY