ਮੁੰਬਈ- ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ -8' ਦੀ ਪ੍ਰਤੀਭਾਗੀ ਡਿੰਪੀ ਹਾਲ ਹੀ 'ਚ ਸ਼ੋਅ 'ਤੇ ਆਪਣੇ ਤੋਂ ਵੱਖ ਹੋ ਚੁੱਕੇ ਪਤੀ ਰਾਹੁਲ ਮਹਾਜਨ ਨੂੰ ਦੇਖ ਕੇ ਭਾਵੁਕ ਹੋ ਗਈ ਪਰ ਮਾਡਲ ਅਤੇ ਸਹਿ-ਅਭਿਨੇਤਰੀ ਨੇ ਕਿਹਾ ਕਿ ਉਹ ਆਪਣੇ ਵਿਆਹ ਨੂੰ ਮੁੜ ਮੌਕਾ ਦੇਣ ਦੀ ਨਹੀਂ ਸੋਚ ਰਹੀ ਹੈ। 29 ਸਾਲ ਦੀ ਡਿੰਪੀ ਅਤੇ ਰਾਹੁਲ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਸੀ ਸਹਿਮਤੀ ਨਾਲ ਤਲਾਕ ਲੈਣ ਲਈ ਅਰਜੀ ਦਿੱਤੀ ਸੀ। ਸਾਲ 2010 'ਚ ਦੋਵੇਂ ਦੇਸ਼ ਦਾ ਪਹਿਲਾਂ ਜੋੜਾ ਬਣੇ ਸਨ ,ਜਿਸ ਨੇ ਇਕ ਰਿਐਲਿਟੀ ਸ਼ੋਅ ਟੀ. ਵੀ. 'ਤੇ ਵਿਆਹ ਕੀਤਾ ਸੀ। ਹਾਲਾਂਕਿ ਡਿੰਪੀ ਤੋਂ ਪਹਿਲਾਂ 'ਬਿੱਗ ਬੌਸ' ਦਾ ਹਿੱਸਾ ਰਹਿ ਚੁੱਕੇ ਰਾਹੁਲ ਮਹਾਜਨ ਦਾ ਨਾਂ ਹੋਰ ਕਈ ਲੜਕੀਆਂ ਨਾਲ ਜੁੜਿਆ ਹੈ। ਡਿੰਪੀ ਨਾਲ ਵਿਆਹ ਕਰਨ ਤੋਂ ਪਹਿਲਾਂ ਰਾਹੁਲ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਚੁੱਕੇ ਸਨ। ਡਿੰਪੀ ਨੇ ਦੋਹਾਂ ਦੇ ਫਿਰ ਤੋਂ ਇਕ ਹੋਣ ਦੀਆਂ ਅਫਵਾਹਾਂ ਉਸ ਸਮੇਂ ਆਈਆਂ ਜਦੋਂ 'ਬਿੱਗ ਬੌਸ' ਘਰ ਦੇ ਅੰਦਰ ਆਯੋਜਿਤ ਇਕ ਪਾਰਟੀ ਦੌਰਾਨ ਰਾਹੁਲ ਨੂੰ ਦੇਖ ਕੇ ਡਿੰਪੀ ਦੀਆਂ ਅੱਖਾਂ ਭਰ ਆਈਆਂ।
ਡਿੰਪੀ ਨੇ ਸ਼ਨੀਵਾਰ ਸ਼ਾਮ ਲੋਨਵਾਲਾ 'ਚ 'ਬਿੱਗ ਬੌਸ' ਦੇ ਘਰ ਦੇ ਅੰਦਰ ਇਕ ਕਾਨਫਰੰਸ 'ਚ ਕਿਹਾ, ''ਪਾਰਟੀ ਦੌਰਾਨ ਸਾਰਿਆਂ ਦੇ ਦੋਸਤ ਆਏ ਸਨ। ਮੇਰੇ ਲਈ ਘਰ 'ਚ ਰਾਹੁਲ ਦਾ ਆਉਣਾ ਪਰਿਵਾਰ ਦੇ ਕਿਸੇ ਮੈਂਬਰ ਦੇ ਆਉਣ ਵਾਂਗ ਸੀ। ਇਹ ਅਜੀਬ ਸੀ ਕਿ ਅਸੀਂ ਅਣ-ਪਛਾਤੇ ਲੋਕਾਂ ਵਾਂਗ ਵਿਵਹਾਰ ਕਰ ਰਹੇ ਸੀ। ਮੈਂ ਭਾਵੁਕ ਸੀ ਕਿਉਂਕਿ ਵਾਈਲਡ ਕਾਰਡ ਰਾਹੀ ਘਰ 'ਚ ਪ੍ਰਵੇਸ਼ ਪਾਉਣ ਤੋਂ ਬਾਅਦ ਕਈ ਵਾਰੀ ਘਰ 'ਚ ਮੈਂ ਵੱਖਰੀ ਮਹਿਸੂਸ ਕਰਦੀ ਸੀ।''
ੁਡਿੰਪੀ ਨੇ ਘਰ ਦੀ ਰਾਜਨੀਤੀ ਬਾਰੇ ਗੱਲ ਕਰਦੇ ਹੋਏ ਕਿਹਾ, ''ਸਾਰਿਆਂ ਦੀ ਇਕ ਬਾਂਡਿੰਗ ਹੈ ਇਸ ਲਈ ਇਹ ਸਭ ਛਿੱਪੀ ਹੋਈ ਭਾਵਨਾ ਸੀ ਜੋ ਉਸ ਦਿਨ ਬਾਹਰ ਆ ਗਈ।'' ਡਿੰਪੀ ਨੇ ਕਿਹਾ, ''ਪਰ ਮੈਂ ਉਸ ਦੇ ਕੋਲ ਮੁੜ ਜਾਣ ਬਾਰੇ ਨਹੀਂ ਸੋਚ ਰਹੀ ਹਾਂ ਕਿਉਂਕਿ ਮੈਂ ਇਕ ਫੈਸਲਾ ਕਰ ਲਿਆ ਹੈ। ਮੇਰੀ ਫਿਲਹਾਲ ਕਿਸੇ ਦੇ ਨਾਲ ਹੋਣ ਦੀ ਯੋਜਨਾ ਨਹੀਂ ਹੈ ਕਿਉਂਕਿ ਮੇਰਾ ਧਿਆਨ ਸਿਰਫ 'ਬਿੱਗ ਬੌਸ' ਜਿੱਤਣ 'ਤੇ ਹੈ।
ਬਾਲੀਵੁੱਡ ਦੀ ਆਈਟਮ ਗਰਲ ਰਾਖੀ ਜਾਵੇਗੀ ਜੇਲ! (ਦੇਖੋ ਤਸਵੀਰਾਂ)
NEXT STORY