ਨਵੀਂ ਦਿੱਲੀ- ਸਿਨੇਮਾ ਜਗਤ 'ਚ ਇਸ ਸਾਲ ਵੱਡੇ ਸਿਤਾਰਿਆਂ ਨੇ ਜਿੱਥੇ ਆਪਣੀਆਂ ਕੁਝ ਫਿਲਮਾਂ ਨਾਲ ਆਪਣੇ ਵਜੂਦ ਨੂੰ ਬਰਕਰਾਰ ਰੱਖਿਆ ਉਥੇ ਹੀ ਨਵੇਂ ਸਿਤਾਰਿਆਂ ਨੇ ਵੀ ਦਰਸ਼ਕਾਂ 'ਤੇ ਛਾਪ ਛੱਡਣ 'ਚ ਕੋਈ ਕਸਰ ਨਹੀਂ ਰੱਖੀ। ਇਹ ਸਾਲ ਅਰਜੁਨ ਕਪੂਰ, ਸਿਧਾਰਥ ਮਲਹੋਤਰਾ, ਵਰੁਣ ਧਵਨ, ਅਲੀ ਫਜ਼ਲ, ਦਰਸ਼ਨ ਕੁਮਾਰ ਅਤੇ ਆਲੀਆ ਭੱਟ ਵਰਗੇ ਨਵੇਂ ਸਿਤਾਰਿਆਂ ਲਈ ਖਾਸਤੌਰ 'ਤੇ ਵਧੀਆ ਰਿਹਾ। ਸਾਲ 2014 'ਚ ਵੀ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਵਕਫੇ 'ਤੇ ਵੱਡੇ ਬੱਜਟ ਦੀਆਂ ਕਈ ਫਿਲਮਾਂ ਆਉਂਦੀਆਂ ਰਹੀਆਂ ਅਤੇ ਇਸ ਦੇ ਨਾਲ ਕੁਝ ਵੱਡੇ ਸਿਤਾਰੇ ਸੁਰਖੀਆਂ 'ਚ ਬਣੇ ਰਹੇ। ਖਾਨ ਬ੍ਰਿਗੇਡ ਦੇ ਦੋ ਵੱਡੇ ਚਿਹਰੇ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਨੇ ਇਸ ਵਾਰ ਵੀ 100 ਕਰੋੜ ਦੇ ਕੱਲਬ 'ਚ ਨੁਮਾਇੰਦਗੀ ਕਰਕੇ ਨਿਰਾਸ਼ ਨਹੀਂ ਕੀਤਾ। ਸਲਮਾਨ ਦੀ 'ਜੈ ਹੋ' ਅਤੇ 'ਕਿਕ' ਅਤੇ ਸ਼ਾਹਰੁਖ ਦੀ ਫਿਲਮ 'ਹੈੱਪੀ ਨਿਊ ਈਅਰ' ਨੇ ਕਮਾਈ ਦੇ ਇਸ ਰਿਕਾਰਡ ਨੂੰ ਪੂਰਾ ਕੀਤਾ। ਦੋਵੇਂ ਸਿਤਾਰਿਆਂ ਦੇ ਫਿਰ ਤੋਂ ਨੇੜੇ ਆਉਣ ਦੀਆਂ ਖਬਰਾਂ ਵੀ ਫਿਲਮੀ ਜਗਤ ਦੀਆਂ ਵੱਡੀਆਂ ਖਬਰਾਂ 'ਚ ਸ਼ੁਮਾਰ ਰਹੀ।
ਸਲਮਾਨ ਦੀ 'ਜੈ ਹੋ' ਸਮੀਖਅਕਾਂ ਦੀ ਆਲੋਚਨਾ ਦਾ ਸ਼ਿਕਾਰ ਹੋਈ ਪਰ ਕਾਰੋਬਾਰ ਦੇ ਮਾਮਲੇ 'ਚ ਵਧੀਆ ਸਾਬਤ ਹੋਈ। ਉਨ੍ਹਾਂ ਨੇ 'ਕਿਕ' ਨਾਲ ਵੀ ਵਧੀਆ ਕਮਾਈ ਕੀਤੀ। ਸ਼ਾਹਰੁਖ ਦੀ ਫਿਲਮ 'ਹੈੱਪੀ ਨਿਊ ਈਅਰ' ਵੀ ਵੱਡੀ ਕਮਾਊ ਫਿਲਮਾਂ 'ਚ ਸ਼ਾਮਲ ਹੋ ਗਈ, ਜਿਸ ਦੇ ਨਾਲ ਫਿਲਮ ਨਿਰਦੇਸ਼ਕ ਫਰਾਹ ਖਾਨ ਨਾਲ ਉਸ ਦੀ ਨੇੜਤਾ ਫਿਰ ਤੋਂ ਵੱਧ ਗਈ, ਜਿਸ 'ਚ ਕੁਝ ਖਟਾਸ ਆਈ ਮੰਨੀ ਜਾ ਰਹੀ ਹੈ।
ਇਸ ਸਾਲ ਵੀ ਆਮਿਰ ਖਾਨ ਦੇ ਪ੍ਰਸ਼ੰਸਕਾਂ ਨੂੰ 'ਪੀਕੇ' ਬਹੁਤ ਹੀ ਪਸੰਦ ਆਈ, ਜਿਸ ਦੇ ਰਾਹੀ ਆਮਿਰ ਰਾਜਕੁਮਾਰ ਹਿਰਾਨੀ ਨਾਲ Îਿਫਲਮ '3 ਇਡੀਅਟਸ' ਤੋਂ ਬਾਅਦ ਮੁੜ ਆਪਣੀ ਜੋੜੀ ਦਾ ਕਾਰਨਾਮਾ ਪਰਦੇ 'ਤੇ ਉਤਾਰ ਚੁੱਕੇ ਹਨ। ਸ਼ੂਟਿੰਗ ਦੌਰਾਨ ਜ਼ਖਮੀ ਹੋਣ ਅਤੇ ਪਤਨੀ ਸੁਜ਼ੈਨ ਖਾਨ ਨਾਲ ਤਲਾਕ ਵਰਗੇ ਦੁੱਖ ਭਰੇ ਪੱਲਾਂ 'ਚੋਂ ਲੰਘਣ ਵਾਲੇ ਅਭਿਨੇਤਾ ਰਿਤਿਕ ਰੌਸ਼ਨ ਨੇ 'ਬੈਂਗਬੈਂਗ' ਨੂੰ ਕੋਈ ਖਾਸ ਪਛਾਣ ਨਾ ਮਿਲਣ ਤੋਂ ਬਾਅਦ ਵੀ ਵੱਡੀ ਗਿਣਤੀ 'ਚ ਦਰਸ਼ਕ ਜੁਟਾਏ।
'ਜੱਟੀ' ਬਣਨ ਤੋਂ ਬਾਅਦ ਫਿਰ ਤੋਂ 'ਬੋਲਡ ਅਵਤਾਰ' 'ਚ ਆਈ ਸੁਰਵੀਨ (ਵੀਡੀਓ)
NEXT STORY