ਮੁੰਬਈ- ਬਾਲੀਵੁੱਡ ਫਿਲਮ 'ਹੇਟ ਸਟੋਰੀ 2' ਦੀ ਫੇਮ ਸੁਰਵੀਨ ਚਾਵਲਾ ਇਸ ਫਿਲਮ 'ਚ ਕੀਤੇ ਬੋਲਡ ਸੀਨਜ਼ ਕਾਰਨ ਚਰਚਾ 'ਚ ਆਈ ਸੀ। ਇਸ ਫਿਲਮ 'ਚ ਬੋਲਡ ਕਿਰਦਾਰ ਅਦਾ ਕਰਨ ਤੋਂ ਬਾਅਦ ਉਹ ਪਾਲੀਵੁੱਡ ਦੇ ਮਸ਼ਹੂਰ ਗਾਇਕਾ ਜੈਜ਼ੀ ਬੈਂਸ ਨਾਲ ਗਾਣੇ 'ਮਿੱਤਰਾ ਦੇ ਬੂਟ' 'ਚ ਜੱਟੀ ਦੇ ਰੂਪ 'ਚ ਨਜ਼ਰ ਆਈ। ਹੁਣ ਉਹ ਇਕ ਵਾਰੀ ਫਿਰ ਤੋਂ ਬੋਲਡ ਅਵਤਾਰ 'ਚ ਨਜ਼ਰ ਆਈ ਹੈ। ਉਸ ਨੇ ਇਕ ਵਾਰੀ ਫਿਰ ਤੋਂ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ 'ਅਗਲੀ' ਦੇ ਗਾਣੇ ਰਾਹੀ ਵਪਾਸੀ ਕੀਤੀ ਹੈ, ਜਿਸ ਦੇ ਬੋਲ 'ਤੂ ਮੁਝੇ ਨਿਚੋੜ ਦੇ' ਹਨ।'' ਇਸ ਗਾਣੇ ਦੇ ਡਬਲ ਮੀਨਿੰਗ ਬੋਲ ਹਨ। ਇਸ ਫਿਲਮ 'ਚ ਰੋਨਿਤ ਰਾਏ, ਰਾਹੁਲ ਭੱਟ, ਤੇਜਸਵਨੀ ਕੋਹਲਾਪੁਰੀ, ਸੁਰਵੀਨ ਚਾਵਲਾ ਅਤੇ ਵਿਨੀਤ ਸਿੰਘ ਮੁੱਖ ਕਿਰਦਾਰਾਂ 'ਚ ਹਨ। ਇਹ ਫਿਲਮ ਇਕ ਸਸਪੈਂਸ ਥ੍ਰਿਲਰ ਫਿਲਮ ਹੈ। ਇਸ ਫਿਲਮ ਦੇ ਗਾਣੇ 'ਚ ਸੁਰਵੀਨ ਮਿਨੀ ਸਕਰਟ 'ਚ ਸੈਕਸੀ ਮੂਵਸ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਫਿਲਮ ਤੋਂ ਪਹਿਲਾਂ ਉਸ ਨੇ 'ਹੇਟ ਸਟੋਰੀ 2' 'ਚ ਅਭਿਨੇਤਾ ਜੈ ਭਾਨੁਸ਼ਾਲੀ ਨਾਲ ਕਈ ਬੋਲਡ ਸੀਨਜ਼ ਦਿੱਤੇ ਹਨ।
100 ਲੜਕਿਆਂ ਨਾਲ ਡੇਟ 'ਤੇ ਜਾਵੇਗੀ ਸੰਨੀ (ਦੇਖੋ ਤਸਵੀਰਾਂ)
NEXT STORY