ਮੁੰਬਈ- ਬਾਲੀਵੁੱਡ ਦੀਆਂ ਕਈ ਫਿਲਮਾਂ ਨੂੰ ਹਰ ਸਾਲ ਆਸਕਰ ਲਈ ਚੁਣਿਆ ਜਾਂਦਾ ਹੈ। ਖਬਰਾਂ ਮੁਤਾਬਕ ਇਸ ਵਾਰ ਆਸਕਰ ਲਈ ਭਾਰਤ ਵਲੋਂ ਅਧਿਕਾਰਕ ਤੌਰ 'ਤੇ ਭੇਜੀ ਗਈ ਫਿਲਮ 'ਦਿ ਲਾਇਰਸ ਡਾਈਸ' ਐਵਾਰਡ ਦੀ ਦੌੜ 'ਚੋਂ ਬਾਹਰ ਹੋ ਗਈ ਹੈ। ਦੱਸਣਯੋਗ ਹੈ ਕਿ ਇਹ ਫਿਲਮ ਸਰਵਸ੍ਰਸ਼ੇਠ ਵਿਦੇਸ਼ੀ ਫਿਲਮ ਦੀ ਸ਼੍ਰੇਣੀ 'ਚ ਆਖਰੀ ਪੰਜ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਅਸਫਲ ਹੋ ਗਈ ਹੈ।
ਆਸਕਰ ਐਵਾਰਡ ਦਾ ਆਯੋਜਨ ਅਗਲੇ ਸਾਲ 22 ਫਰਵਰੀ ਨੂੰ ਹੋਵੇਗਾ। ਇਸ ਸ਼੍ਰੇਣੀ 'ਚ 83 ਫਿਲਮਾਂ 'ਚੋਂ ਸਿਰਫ ਨੌ ਫਿਲਮਾਂ ਹੀ ਅਗਲੇ ਦੌਰ ਤਕ ਖੁਦ ਨੂੰ ਪਹੁੰਚਾ ਸਕੀਆਂ ਹਨ। ਫਿਲਮ ਦਿ ਲਾਇਰਸ ਡਾਈਸ 'ਚ ਗੀਤਾਂਜਲੀ ਥਾਪਾ ਤੇ ਨਵਾਜ਼ੂਦੀਨ ਸਿੱਦਿਕੀ ਮੁੱਖ ਭੂਮਿਕਾ 'ਚ ਹਨ। ਜ਼ਿਕਰਯੋਗ ਹੈ ਕਿ ਆਸ਼ੂਤੋਸ਼ ਗੋਵਾਰੀਕਰ ਵਲੋਂ ਡਾਇਰੈਕਟ ਆਮਿਰ ਖਾਨ ਦੀ ਫਿਲਮ ਲਗਾਨ 2001 'ਚ ਆਸਕਰ ਦੀ ਦੌੜ 'ਚ ਟੌਪ ਪੰਜ ਫਿਲਮਾਂ ਲਈ ਪਹੁੰਚਣ ਵਿਚ ਸਫਲ ਹੋਈ ਸੀ।
ਅਰਬਾਜ਼ ਖਾਨ ਬਣਾਉਣਗੇ 'ਦਬੰਗ 3'
NEXT STORY