ਮੁੰਬਈ— ਬਾਲੀਵੁੱਡ ਦੀ ਦੇਸੀ ਗਰਲ ਸੋਨਾਕਸ਼ੀ ਸਿਨਹਾ ਸਿਲਵਰ ਸਕ੍ਰੀਨ 'ਤੇ 'ਐਂਗਰੀ ਯੰਗ ਵੁਮੈਨ' ਬਣਨ ਜਾ ਰਹੀ ਹੈ। ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ ਏ. ਆਰ. ਮੁਗਦਾਸ ਹੁਣ ਸੋਨਾਕਸ਼ੀ ਨੂੰ ਲੈ ਕੇ ਇਕ ਨਾਇਕਾ ਪ੍ਰਧਾਨ ਫਿਲਮ ਸ਼ੁਰੂ ਕਰਨ ਜਾ ਰਹੇ ਹਨ, ਜਿਸ 'ਚ ਸੋਨਾਕਸ਼ੀ ਖਤਰਨਾਕ ਸਟੰਟ ਕਰਦੀ ਨਜ਼ਰ ਆਵੇਗੀ। ਇਨ੍ਹਾਂ ਸਟੰਟਸ ਨੂੰ ਕਿੰਨਾ ਮਹੱਤਵ ਦਿੱਤਾ ਜਾ ਰਿਹਾ ਹੈ ਇਸ ਗੱਲ ਦਾ ਪਤਾ ਇਸ ਤੋਂ ਚਲਦਾ ਹੈ ਕਿ ਸੋਨਾਕਸ਼ੀ ਨੂੰ ਟਰੇਨਿੰਗ ਦੇਣ ਲਾਸ ਏਂਜਲਸ ਤੋਂ ਮਾਹਰ ਆ ਰਹੇ ਹਨ। ਉਹ ਜਨਵਰੀ 'ਚ ਸੋਨਾਕਸ਼ੀ ਨਾਲ ਪ੍ਰੈਕਟਿਸ ਸ਼ੁਰੂ ਕਰਨਗੇ। ਇਕ ਮਹੀਨੇ ਤੋਂ ਬਾਅਦ ਸੋਨਾਕਸ਼ੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।
ਸੋਨਾਕਸ਼ੀ ਦੀ ਫਿਲਮ 'ਐਕਸ਼ਨ ਜੈਕਸਨ' ਅਜੇ ਹਾਲ ਹੀ 'ਚ ਰਿਲੀਜ਼ ਹੋਈ ਹੈ ਜੋ ਅਸਫਲ ਸਾਬਤ ਹੋਈ। ਇਸ ਦੇ ਨਾਲ ਹੀ ਸੋਨਾਕਸ਼ੀ ਨੂੰ ਕਾਫੀ ਆਚੋਲਨਾ ਦਾ ਸਾਹਮਣਾ ਕਰਨਾ ਪਿਆ ਹੈ। ਸੋਨਾਕਸ਼ੀ ਦਾ ਮੰਨਣਾ ਹੈ ਕਿ ਹੁਣ ਉਹ ਕੈਰੀਅਰ ਦੇ ਉਸ ਮੁਕਾਮ 'ਤੇ ਹੈ ਜਿੱਥੇ ਅਜਿਹੀਆਂ ਫਿਲਮਾਂ ਕਰ ਸਕਦੀ ਹੈ, ਜਿਨ੍ਹਾਂ 'ਚ ਉਸ ਦੀ ਪ੍ਰਤਿਭਾ ਵੀ ਨਜ਼ਰ ਆਏ। ਮੁਰਗਦਾਸ ਦੇ ਨਿਰਦੇਸ਼ਨ 'ਚ ਬਣਨ ਵਾਲੀ ਫਿਲਮ ਪੂਰੀ ਤਰ੍ਹਾਂ ਨਾਲ ਸੋਨਾਕਸ਼ੀ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਇਸ ਦੀ ਸਫਲਤਾ ਦਾ ਸਿਹਰਾ ਸੋਨਾਕਸ਼ੀ ਨੂੰ ਮਿਲੇਗਾ। ਸੋਨਾਕਸ਼ੀ ਫਿਲਮ ਨੂੰ ਲੈ ਕੇ ਬਹੁਤ ਹੀ ਉਤਸ਼ਾਹਤ ਵੀ ਹੈ। ਫਿਲਹਾਲ ਫਿਲਮ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਾਕਸ਼ੀ ਫਿਲਮ 'ਚ ਕਾਲੇਜ ਗਰਲ ਦੇ ਕਿਰਦਾਰ 'ਚ ਹੈ।
ਨਵਾਜ਼ੂਦੀਨ ਦੀ ਫਿਲਮ ਨੂੰ ਨਹੀਂ ਮਿਲੇਗਾ 'ਆਸਕਰ'
NEXT STORY