ਜਲੰਧਰ- ਬੱਬੂ ਮਾਨ ਆਪਣੇ ਫੇਸਬੁੱਕ ਪੇਜ 'ਤੇ ਆਏ ਦਿਨ ਫੈਨਜ਼ ਨਾਲ ਜੁੜੇ ਰਹਿਣ ਲਈ ਉਨ੍ਹਾਂ ਵਲੋਂ ਦਿੱਤੇ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਬੱਬੂ ਮਾਨ ਨੇ ਹੁਣ ਆਪਣੇ ਉਨ੍ਹਾਂ ਫੈਨਜ਼ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਬੱਬੂ ਮਾਨ ਦੇ ਨਾਂ ਦੇ ਟੈਟੂ ਆਪਣੇ ਸਰੀਰ ਤੇ ਉਨ੍ਹਾਂ ਦੀਆਂ ਫੋਟੋਆਂ ਆਪਣੇ ਘਰਾਂ ਤੇ ਗੱਡੀਆਂ 'ਤੇ ਲਾਈਆਂ ਹੋਈਆਂ ਹਨ। ਬੱਬੂ ਮਾਨ ਨੇ ਅੱਗੇ ਕਿਹਾ ਕਿ ਉਹ ਆਪਣੇ ਫੈਨਜ਼ ਵਲੋਂ ਮਿਲੇ ਇਸ ਪਿਆਰ ਤੇ ਸਤਿਕਾਰ ਦਾ ਦਿਲੋਂ ਧੰਨਵਾਦ ਕਰਦੇ ਹਨ। ਉਨ੍ਹਾਂ ਨੇ ਅੱਗੇ ਇਹ ਵੀ ਲਿਖਿਆ ਕਿ ਉਹ ਆਪਣੇ ਫੈਨਜ਼ ਵਲੋਂ ਆਪਣੇ ਫੈਨਜ਼ ਵਲੋਂ ਬਣਾਈਆਂ ਜਾ ਰਹੀਆਂ ਵੀਡੀਓਜ਼ ਨੂੰ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕਰਨਗੇ। ਇਹੀ ਨਹੀਂ ਬੱਬੂ ਮਾਨ ਨੇ ਇਸ ਲਈ ਆਪਣੀ ਈ-ਮੇਲ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਬੂ ਮਾਨ ਆਪਣੇ ਫੈਨਜ਼ ਦਾ ਧੰਨਵਾਦ ਕਈ ਵਾਰ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਕਈ ਕਰੇਜ਼ੀ ਫੈਨਜ਼ ਵੀ ਮਿਲਦੇ ਹਨ, ਜਿਹੜੇ ਬੱਬੂ ਮਾਨ ਦੀ ਹਰ ਨਵੀਂ ਗੱਲ ਨੂੰ ਆਪਣੇ ਆਪ ਸ਼ੇਅਰ ਕਰ ਦਿੰਦੇ ਹਨ ਤੇ ਨਾਲੋਂ-ਨਾਲ ਪ੍ਰੋਮੋਸ਼ਨ ਵੀ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਪਿਆਰ ਮਿਲਣਾ ਉਨ੍ਹਾਂ ਲਈ ਇਕ ਖਾਸ ਅਹਿਸਾਸ ਹੈ, ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਦਾ ਹੈ ਤੇ ਅੱਗੇ ਤੋਂ ਅੱਗੇ ਹੋਰ ਵਧੀਆ ਕੰਮ ਕਰਨ ਦੀ ਹਿੰਮਤ ਮਿਲਦੀ ਹੈ।
ਸ਼ਾਹਰੁਖ ਦੇ ਬੇਟੇ ਦੀ ਤਸਵੀਰ ਵਾਇਰਲ
NEXT STORY