ਮੁੰਬਈ : ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੇ ਅਧਿਕਾਰਤ ਤੌਰ 'ਤੇ ਆਪਣਾ ਨਵਾਂ ਯੂਟਿਊਬ ਚੈਨਲ "Being The Salman Khan" ਲਾਂਚ ਕਰ ਦਿੱਤਾ ਹੈ। ਸਲਮਾਨ ਨੇ ਸ਼ੁੱਕਰਵਾਰ,9 ਅਕਤੂਬਰ 2026 ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ।
ਆਪਣੇ ਯੂ-ਟਿਊਬ ਚੈਨਲ ਦਾ ਐਲਾਨ ਕਰਦੇ ਹੋਏ ਸਲਮਾਨ ਖਾਨ ਨੇ ਲਿਖਿਆ, "ਸ਼ੁਰੂ ਸੇ ਸ਼ੁਰੂ ਕਰਤੇ ਹੈਂ… ਮੇਰਾ ਆਫੀਸ਼ੀਅਲ ਯੂਟਿਊਬ ਚੈਨਲ। A ਤੋਂ Z ਤੱਕ ਸਭ ਯਹਾਂ ਮਿਲੇਗਾ"। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਚੈਨਲ 'ਤੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਨਾਲ ਜੁੜਿਆ ਹਰ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲੇਗਾ।
ਪਹਿਲੀਆਂ ਵੀਡੀਓਜ਼ ਵਿੱਚ ਅਦਾਕਾਰੀ ਦੀ ਕਲਾਸ
ਚੈਨਲ ਦੀ ਸ਼ੁਰੂਆਤ 10 ਸ਼ਾਰਟਸ ਵੀਡੀਓਜ਼ ਨਾਲ ਹੋਈ ਹੈ। ਇਨ੍ਹਾਂ ਵੀਡੀਓਜ਼ ਵਿੱਚ ਸਲਮਾਨ ਖਾਨ ਖੁਦ ਦੋ ਵੱਖ-ਵੱਖ ਰੂਪਾਂ (ਇੱਕ ਐਕਟਿੰਗ ਕੋਚ ਅਤੇ ਇੱਕ ਵਿਦਿਆਰਥੀ ) ਵਿੱਚ ਨਜ਼ਰ ਆ ਰਹੇ ਹਨ, ਜਿੱਥੇ ਉਹ ਆਪਣੇ ਸਟਾਈਲ, ਬਾਡੀ ਲੈਂਗੂਏਜ ਅਤੇ ਡਾਇਲਾਗ ਡਿਲੀਵਰੀ ਦਾ ਮਜ਼ਾਕੀਆ ਅੰਦਾਜ਼ ਵਿੱਚ ਪਾਠ ਪੜ੍ਹਾ ਰਹੇ ਹਨ।
ਚੈਨਲ ਦੇ ਲਾਂਚ ਹੁੰਦੇ ਹੀ ਪ੍ਰਸ਼ੰਸਕਾਂ ਵਿੱਚ ਭਾਰੀ ਕ੍ਰੇਜ਼ ਦੇਖਣ ਨੂੰ ਮਿਲਿਆ ਅਤੇ ਐਲਾਨ ਦੇ ਮਹਿਜ਼ ਇੱਕ ਘੰਟੇ ਦੇ ਅੰਦਰ ਹੀ ਇਸ ਚੈਨਲ ਨੇ 14,000 ਤੋਂ ਵੱਧ ਸਬਸਕ੍ਰਾਈਬਰਸ ਪਾਰ ਕਰ ਲਏ ਸਨ।
'ਮੈਂ ਜਿੱਥੇ ਵੀ ਜਾਂਦਾ ਹਾਂ..!, ਔਰਾ ਵਰਲਡ ਟੂਰ' ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਪੁਰਾਣੀਆਂ ਯਾਦਾਂ
NEXT STORY