ਫਤਿਹਗੜ੍ਹ ਚੂੜੀਆਂ (ਸਾਰੰਗਲ, ਬਿਕਰਮਜੀਤ)-ਬੀਤੇ ਦਿਨੀ ਸਥਾਨਕ ਮਜੀਠਾ ਰੌਡ ਪੈਟਰੋਲ ਪੰਪ ਦੇ ਨਜ਼ਦੀਕ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਵਿਖੇ ਚੋਰਾਂ ਵੱਲੋਂ ਗੁਰਦੁਆਰੇ ਵਿਚੋਂ ਨਕਦੀ ਅਤੇ ਗੈਸ ਸਿੰਲਡਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਮਿੰਟਾ ਰੰਧਾਵਾ, ਅਜੀਤ ਸਿੰਘ ਰੰਧਾਵਾ, ਕੁਲਬੀਰ ਸਿੰਘ, ਹਰਭਜਨ ਸਿੰਘ, ਬਲਬੀਰ ਸਿੰਘ ਆਦਿ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਉਪਰੋਕਤ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਵਾਜਿਆਂ ਦੇ ਤਾਲੇ ਤੋੜ ਕੇ ਤੇ ਗੁਰਦੁਆਰੇ ਦੀ ਗੋਲਕ ਭੰਨ੍ਹ ਕੇ ਉਸ ਵਿਚੋਂ ਕਰੀਬ ਸੱਤ ਹਜ਼ਾਰ ਦੀ ਨਕਦੀ ਅਤੇ ਇਕ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ, ਜਿਸ ਦਾ ਪਤਾ ਉਦੋਂ ਲੱਗਾ ਜਦੋਂ ਗੁਰਦੁਆਰੇ ਦਾ ਗ੍ਰੰਥੀ ਹਰਪਾਲ ਸਿੰਘ ਸਵੇਰੇ ਤੜਕੇ ਉਠ ਕੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਨ ਲਈ ਪਹੁੰਚਿਆਂ। ਉਨ੍ਹਾ ਦੱਸਿਆ ਕਿ ਜਦੋਂ ਗੁਰਦੁਆਰੇ ਦੇ ਗੰ੍ਰਥੀ ਹਰਪਾਲ ਸਿੰਘ ਉਥੇ ਪਹੁੰਚਿਆਂ ਤਾਂ ਉਸਨੇ ਵੇਖਿਆ ਕਿ ਗੁਰਦੁਆਰੇ ਦੇ ਦਰਵਾਜ਼ਿਆਂ ਨਾਲ ਲੱਗੇ ਤਾਲੇ ਚੋਰਾਂ ਵੱਲੋਂ ਤੋੜ ਕੇ ਗੁਰਦੁਆਰੇ ਅੰਦਰੋਂ ਨਕਦੀ ਅਤੇ ਗੈਸ ਸਿਲੰਡਰ ਚੋਰੀ ਕਰ ਲਿਆ ਗਿਆ ਸੀ, ਜਿਸ ਸੰਬੰਧੀ ਤੁੰਰਤ ਥਾਣਾ ਫਤਿਹਗੜ੍ਹ ਚੂੜੀਆਂ ਵਿਖੇ ਇਸ ਚੋਰੀ ਦੀ ਇਤਲਾਹ ਦੇ ਦਿੱਤੀ ਗਈ ਸੀ, ਹਰ ਪੁਲਸ ਅਜੇ ਤੱਕ ਇਸ ਗੁਰਦੁਆਰੇ ਦਾ ਮੌਕਾ ਵੇਖਣ ਤੱਕ ਨਹੀ ਆਈ।
ਬੱਬੂ ਮਾਨ ਨੇ ਆਪਣੇ ਫੈਨਜ਼ ਨੂੰ ਦਿੱਤਾ ਇਹ ਖਾਸ ਤੋਹਫਾ (ਦੇਖੋ ਤਸਵੀਰਾਂ)
NEXT STORY